ਕੈਨੇਡਾ ''ਚ ਘਰ ''ਚੋਂ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਜਿਸ ਨਾਲ ਇਲਾਕੇ ''ਚ ਫੈਲੀ ਸਨਸਨੀ

ਕੈਨੇਡਾ ''ਚ ਘਰ ''ਚੋਂ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਜਿਸ ਨਾਲ ਇਲਾਕੇ ''ਚ ਫੈਲੀ ਸਨਸਨੀ

ਕੈਨੇਡੀਅਨ ਸੂਬੇ ਸਸਕੈਚਵਨ ਵਿੱਚ ਇੱਕ ਘਰ ਵਿੱਚੋਂ 4 ਲੋਕਾਂ ਦੀਆਂ ਲਾਸ਼ਾਂ ਮਿਲਣ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਸਸਕੈਚਵਨ ਆਰ.ਸੀ.ਐੱਮ.ਪੀ. ਮੇਜਰ ਕ੍ਰਾਈਮ ਯੂਨਿਟ 4 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਜਾਂਚ ਕਰ ਰਹੀ ਹੈ।

                         Image

ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੂੰ ਐਤਵਾਰ ਸ਼ਾਮ ਲਗਭਗ 6 ਵਜੇ ਰੇਜੀਨਾ ਦੇ ਪੂਰਬ ਵਿਚ ਨਿਊਡਾਰਫ ਨੇੜੇ ਸਥਿਤ ਇਕ ਘਰ ਵਿਚ ਸਿਹਤ ਸਬੰਧੀ ਜਾਂਚ ਕਰਨ ਲਈ ਬੇਨਤੀ ਮਿਲੀ। ਇਸ ਮਗਰੋਂ ਜਦੋਂ ਅਧਿਕਾਰੀ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਘਰ ਅੰਦਰੋਂ 4 ਬਾਲਗਾਂ ਦੀਆਂ ਲਾਸ਼ਾਂ ਮਿਲੀਆਂ। ਮੌਤਾਂ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। 

ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜਨਤਕ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਸੁਰੱਖਿਆ ਖਤਰੇ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਜਨਤਾ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ।