- Updated: September 01, 2023 09:14 AM
ਕੈਨੇਡਾ ਵਿਚ ਪੰਜਾਬੀ ਮੂਲ ਦੇ ਪੱਤਰਕਾਰ ਸੰਦੀਪ ਭੱਟੀ ਨੂੰ ਸਨਮਾਨਿਤ ਕੀਤਾ ਗਿਆ। ਸੰਦੀਪ ਨੂੰ ਇਹ ਸਨਮਾਨ ਬ੍ਰੈਂਪਟਨ ਈਸਟ ਤੋਂ ਸੰਸਦ ਮੈਂਬਰ ਮਨਿੰਦਰ ਸਿੱਧੂ ਨੇ ਪ੍ਰਦਾਨ ਕੀਤਾ। ਇੱਥੇ ਦੱਸ ਦਈਏ ਕਿ ਕਿੱਤੇ ਤੋਂ ਪੱਤਰਕਾਰ ਸੰਦੀਪ ਭੱਟੀ ਨੂੰ ਸਮਾਜ ਲਈ ਚੰਗੀਆਂ ਸੇਵਾਵਾਂ ਬਦਲੇ ਕੁਈਨ ਐਲਿਜ਼ਾਬੇਥ ਦੂਜੀ ਦੇ ਪਲੇਟੀਨਮ ਜੁਬਲੀ ਕਮਿਊਨਿਟੀ ਸਰਵਿਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੰਦੀਪ ਨੂੰ ਮਿਲੇ ਇਸ ਸਨਮਾਨ ਨਾਲ ਭਾਈਚਾਰੇ ਵੱਲੋਂ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।


