ਵੱਡੀ ਕਾਰਵਾਈ: ਪੁਲਿਸ ਨੇ ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਮਾਮਲੇ ਵਿਚ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਵੱਡੀ ਕਾਰਵਾਈ: ਪੁਲਿਸ ਨੇ ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਮਾਮਲੇ ਵਿਚ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਲੁਧਿਆਣਾ ਵਿਚ ਹਾਲ ਹੀ ਵਿਚ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ 'ਤੇ ਤਿੰਨ ਨਿਹੰਗਾਂ ਨੇ ਤਲਵਾਰਾਂ ਨਾਲ ਹਮਲਾ ਕੀਤਾ ਸੀ। ਦੋ ਹਮਲਾਵਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦਾ ਇੱਕ ਸਾਥੀ ਅਜੇ ਫਰਾਰ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਥਾਪਰ 'ਤੇ ਹਮਲੇ ਦੀ ਯੋਜਨਾ ਤਿੰਨ ਨਹੀਂ ਸਗੋਂ ਚਾਰ ਲੋਕਾਂ ਨੇ ਮਿਲ ਕੇ ਬਣਾਈ ਸੀ। ਪੁਲਿਸ ਨੇ ਚੌਥੇ ਮੁਲਜ਼ਮ ਜਸਵਿੰਦਰ ਸਿੰਘ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਸਵਿੰਦਰ ਸੰਨੀ ਨੇ ਨਿਹੰਗ ਸੁੱਚਾ ਸਿੰਘ ਨੂੰ ਭਜਾਉਣ ਵਿੱਚ ਮਦਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਜਸਵਿੰਦਰ ਸੰਨੀ ਚੂਹੜਪੁਰ ਪੀਰਾਂ ਵਾਲੀ ਗਲੀ ਹੈਬੋਵਾਲ ਦਾ ਰਹਿਣ ਵਾਲਾ ਹੈ। ਪੁਲਿਸ ਸੰਨੀ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਦਿੰਦਿਆਂ ਸੰਯੁਕਤ ਪੁਲਿਸ ਕਮਿਸ਼ਨਰ ਜਗਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਵਿੰਦਰ ਸਿੰਘ ਸੰਨੀ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਪੁਲਿਸ ਨੇ ਘਟਨਾ ਵਾਲੇ ਦਿਨ ਦੋ ਮੁਲਜ਼ਮਾਂ ਨਿਹੰਗ ਸਰਬਜੀਤ ਸਿੰਘ ਉਰਫ਼ ਸਾਬਾ ਅਤੇ ਹਰਜੋਤ ਸਿੰਘ ਉਰਫ਼ ਜੋਤਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਮੁਲਜ਼ਮ ਸੁੱਚਾ ਸਿੰਘ ਉਰਫ ਬਾਬਾ ਬਕਾਲਾ ਵਾਸੀ ਲਾਡੀ, ਅੰਮ੍ਰਿਤਸਰ ਫਰਾਰ ਹੈ। ਜਸਵਿੰਦਰ ਸਿੰਘ ਸੰਨੀ ਨੂੰ ਸਿਵਲ ਹਸਪਤਾਲ ਦੇ ਬਾਹਰ ਸਰਬਜੀਤ ਸਿੰਘ, ਹਰਜੋਤ ਸਿੰਘ ਅਤੇ ਸੁੱਚਾ ਦੇ ਨਾਲ-ਨਾਲ ਸੰਦੀਪ ਗੋਰਾ ਥਾਪਰ ਦਾ ਘਿਰਾਓ ਕਰਨ ਸੀ ਪਰ ਉਹ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚ ਸਕਿਆ। ਸਰਬਜੀਤ ਸਿੰਘ ਸਾਬਾ ਅਤੇ ਹਰਜੋਤ ਸਿੰਘ ਜੋਤਾ ਥਾਪਰ ਦੀ ਐਕਟਿਵਾ ਲੈ ​​ਕੇ ਫਰਾਰ ਹੋ ਗਏ ਸਨ। ਫਿਲਹਾਲ ਸੁੱਚਾ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।