ਰਾਜਨੀਤੀ ਤੋਂ ਸ਼ਰਦ ਪਵਾਰ ਲੈਣਗੇ ਸੰਨਿਆਸ, NCP ਪ੍ਰਧਾਨ ਅਹੁਦਾ ਛੱਡਣ ਦਾ ਕੀਤਾ ਐਲਾਨ। 

 ਰਾਜਨੀਤੀ ਤੋਂ ਸ਼ਰਦ ਪਵਾਰ ਲੈਣਗੇ ਸੰਨਿਆਸ, NCP ਪ੍ਰਧਾਨ ਅਹੁਦਾ ਛੱਡਣ ਦਾ ਕੀਤਾ ਐਲਾਨ। 

ਮਹਾਰਾਸ਼ਟਰ 'ਚ ਸਿਆਸੀ ਹੱਲਚੱਲ ਦਰਮਿਆਨ ਸ਼ਰਦ ਪਵਾਰ ਨੇ ਰਾਸ਼ਟਰੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਪ੍ਰਧਾਨ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਐੱਨ.ਸੀ.ਪੀ. ਦੇ ਪ੍ਰਧਾਨ ਅਹੁਦੇ ਤੋਂ ਹਟਣ ਦਾ ਫ਼ੈਸਲਾ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਦੀ ਧੀ ਅਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਵੱਡਾ ਬਿਆਨ ਦੇ ਕੇ ਰਾਜਨੀਤੀ 'ਚ ਹੱਲਚੱਲ ਪੈਦਾ ਕਰ ਦਿੱਤੀ ਸੀ।

ਸੁਲੇ ਨੇ ਕਿਹਾ ਸੀ ਕਿ ਆਉਣ ਵਾਲੇ 15 ਦਿਨਾਂ 'ਚ 2 ਵੱਡੇ ਰਾਜਨੀਤਕ ਧਮਾਕੇ ਹੋਣਗੇ। ਉਨ੍ਹਾਂ ਕਿਹਾ,''ਇਕ ਧਮਾਕਾ ਦਿੱਲੀ ਅਤੇ ਦੂਜਾ ਮਹਾਰਾਸ਼ਟਰ 'ਚ ਹੋਵੇਗਾ। ਉੱਥੇ ਹੀ ਹੁਣ ਸ਼ਰਦ ਪਵਾਰ ਦਾ ਐੱਨ.ਸੀ.ਪੀ. ਪ੍ਰਧਾਨ ਦਾ ਅਹੁਦਾ ਛੱਡਣਾ ਆਪਣੇ ਆਪ 'ਚ ਇਕ ਵੱਡਾ ਰਾਜਨੀਤਕ ਧਮਾਕਾ ਹੈ।