ਸਿੱਧੂ ਮੂਸੇਵਾਲਾ ਕਤਲ ਮਾਮਲੇ ''ਚ ਅੱਜ ਫ਼ੇਰ ਗਵਾਹੀ ਨਹੀਂ ਹੋਵੇਗੀ

ਸਿੱਧੂ ਮੂਸੇਵਾਲਾ ਕਤਲ ਮਾਮਲੇ ''ਚ ਅੱਜ ਫ਼ੇਰ ਗਵਾਹੀ ਨਹੀਂ ਹੋਵੇਗੀ

ਅੱਜ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਫੇਰ ਗਵਾਹੀ ਨਹੀਂ ਹੋਵੇਗੀ। ਕਿਉਂਕਿ ਵਕੀਲਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੋਰਟ ਨੇ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਤਲਬ ਕੀਤਾ ਸੀ।

ਮਿਲੀ ਜਾਣਕਾਰੀ ਅਨੁਸਾਰ ਅੱਜ 2 ਮੁੱਖ ਗਵਾਹਾਂ ਦੀ ਮਾਨਸਾ ਅਦਾਲਤ 'ਚ ਪੇਸ਼ੀ ਹੋਣੀ ਸੀ। ਇਹ ਗਵਾਹ ਘਟਨਾ ਸਮੇਂ ਸਿੱਧੂ ਮੂਸੇਵਾਲਾ ਨਾਲ ਥਾਰ 'ਚ ਸਵਾਰ ਸਨ। ਇਸ ਮੌਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਵੀ ਗਵਾਹ ਵਜੋਂ ਪੇਸ਼ ਹੋਣਾ ਸੀ। ਹੁਣ ਤੱਕ ਅਦਾਲਤ 27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਚੁੱਕੀ ਹੈ। ਦੱਸ ਦੇਈਏ ਕਿ ਪਿਛਲੀ ਗਵਾਹੀ ਵੇਲੇ ਦੋਵੇਂ ਗਵਾਹ ਅਦਾਲਤ ਵਿਚ ਹਾਜ਼ਰ ਨਹੀਂ ਹੋਏ ਸਨ। ਪਿਛਲੀ ਸੁਣਾਈ ਬੀਤੀ 5 ਜੁਲਾਈ ਨੂੰ ਹੋਈ ਸੀ।