- Updated: July 23, 2024 07:35 PM
ਬੇਅਦਬੀ ਕਾਂਡ ਦੇ ਨਾਭਾ ਦੀ ਜੇਲ੍ਹ ’ਚ ਮਾਰੇ ਗਏ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ ਪਤਨੀ ਦੀ ਮੰਗ ਦੇ ਉੱਪਰ ਬਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਦੁਆਰਾ ਅੱਜ ਪਟਿਆਲਾ ਪੁਲਿਸ ਲਾਈਨ ’ਚ ਸਾਢੇ ਪੰਜ ਘੰਟੇ ਸਾਬਕਾ ਆਈਜੀ ਰਣਬੀਰ ਸਿੰਘ ਖਟੜਾ ਜੋ ਉਸ ਸਮੇਂ ਬਣੀ ਸਿੱਟ ਦੇ ਮੁਖੀ ਸਨ, ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ। ਸਾਬਕਾ ਰਣਬੀਰ ਖੱਟੜਾ ਨੇ ਬਾਹਰ ਆ ਕੇ ਕਿਹਾ ਕਿ ਅੱਜ ਮਹਿੰਦਰ ਪਾਲ ਬਿੱਟੂ ਦੇ ਮੁਤੱਲਕ ਸਾਡੇ ਤੋਂ ਜੋ ਵੀ ਪੁੱਛਿਆ ਗਿਆ ਅਸੀਂ ਨਵੀਂ ਬਣਾਈ ਐਸਆਈਟੀ ਟੀਮ ਅੱਗੇ ਜਵਾਬ ਦੇ ਕੇ ਆਏ ਹਾਂ। ਉਹਨਾਂ ਦੱਸਿਆ ਕਿ ਸਾਡੇ ਦੁਆਰਾ ਕੀਤੀ ਗਈ ਇਨਵੈਸਟੀਗੇਸ਼ਨ ਦੀਆਂ ਜੋ ਫਾਈਲਾਂ ਸਾਡੇ ਕੋਲ ਸਨ ਉਹ ਅਸੀਂ ਸਿੱਟ ਅੱਗੇ ਪੇਸ਼ ਕਰ ਦਿੱਤੀਆਂ ਹਨ। ਜੇਕਰ ਸਾਨੂੰ ਦੁਬਾਰਾ ਬੁਲਾਇਆ ਜਾਵੇਗਾ ਤਾਂ ਅਸੀਂ ਆਵਾਂਗੇ।
ਉਹਨਾਂ ਨੇ ਪਿਛਲੇ ਦਿਨੀਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਨਾਲ ਹੋਈ ਮੁਲਾਕਾਤ ਤੇ ਬੋਲਦਿਆਂ ਕਿਹਾ ਕਿ ਉਹ ਮੁਲਾਕਾਤ ਕਿਸੇ ਹੋਰ ਮਾਮਲੇ ਵਿਚ ਸੀ। ਇਸ ਮਾਮਲੇ ਦੇ ਨਾਲ ਉਸ ਮੁਲਾਕਾਤ ਨੂੰ ਨਾ ਜੋੜਿਆ ਜਾਵੇ।