CM ਮਾਨ ਨੂੰ ਕੈਨੇਡਾ ‘ਚ ਫਸੇ ਵਿਦਿਆਰਥੀਆਂ ਦੀ ਚਿੱਠੀ,ਮੰਗੀ ਮਦਦ,STF ਤੋਂ ਜਾਂਚ ਦੀ ਕੀਤੀ ਮੰਗ

CM ਮਾਨ ਨੂੰ ਕੈਨੇਡਾ ‘ਚ ਫਸੇ ਵਿਦਿਆਰਥੀਆਂ ਦੀ ਚਿੱਠੀ,ਮੰਗੀ ਮਦਦ,STF ਤੋਂ ਜਾਂਚ ਦੀ ਕੀਤੀ ਮੰਗ

ਟ੍ਰੈਵਲ ਏਜੰਟਾਂ ਦੀ ਧੋਖਾਦੇਹੀ ਨਾਲ ਕੈਨੇਡਾ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਇਸੇਕਾਰਨ ਕੈਨੇਡਾ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਮਦਦ ਮੰਗੀ ਹੈ। ਮੁਲਜ਼ਮ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਕੈਨੇਡੀਅਨ ਅੰਬੈਸੀ ਕੋਲ ਉਨ੍ਹਾਂ ਦਾ ਪੱਖ ਰੱਖਣ ਦੀ ਅਪੀਲ ਕੀਤੀ ਹੈ।

ਪੰਜਾਬੀ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਾਮਲੇ ਦੀ ਜਾਂਚ ਲਈ ਸਪੈਸ਼ਲ ਟਾਸਕ ਫੋਰਸ ਗਠਿਤ ਕਰ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਪੂਰੀ ਮਦਦ ਹੋ ਸਕੇ। ਨਾਲ ਹੀ ਵਿਦਿਆਰਥੀਆਂ ਦੀ ਪੀਆਰ ਹੋ ਸਕੇ ਤੇ ਉਨ੍ਹਾਂ ਦੇ ਰਹਿਣ ਦੀ ਵਿਵਸਥਾ ਨੂੰ ਨਿਸ਼ਚਿਤ ਕੀਤਾ ਜਾ ਸਕੇ। ਵਿਦਿਆਰਥੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਭੇਜੀ ਗਈ ਚਿੱਠੀ ਵਿਚ ਉਨ੍ਹਾਂ ਤੋਂ ਧੋਖਾਦੇਹੀ ਕਰਨ ਵਾਲੇ ਕਈ ਏਜੰਟਾਂ ਦਾ ਨਾਂ ਲਿਖਿਆ ਹੈ। ਇਨ੍ਹਾਂ ਵਿਚ ਏਜੰਟ ਬ੍ਰਿਜੇਸ਼ ਮਿਸ਼ਰਾ ਸਣੇ ਕੁੱਲ 5 ਏਜੰਸਟ ਦੇ ਨਾਂ ਹਨ। ਉਨ੍ਹਾਂ ਨੇ ਪੰਜਾਬ ਵਿਚ ਰਹਿਣ ਵਾਲੇ ਆਪਣੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੇ ਜਾਣ ਦੀ ਅਪੀਲ ਕੀਤੀ ਹੈ।

ਕੈਨੇਡੀਅਨ ਬਾਰਡਰ ਏਜੰਸੀ ਵੱਲੋਂ ਮਾਮਲੇ ਵਿਚ ਕੇਸ ਵੀ ਦਰਜ ਕੀਤਾ ਗਿਆ ਹੈ। ਮੁਲਜ਼ਮ ਬ੍ਰਿਜੇਸ਼ ਮਿਸ਼ਰਾ ਕੋਲ ਰਜਿਸਟਰਡ ਲਾਇਸੈਂਸ ਹੀ ਨਹੀਂ ਸੀ। ਫਿਲਹਾਲ ਕੈਨੇਡੀਅਨ ਜਾਂਚ ਏਜੰਸੀ ਮਾਮਲੇ ਦੇ ਸਾਰੇ ਤੱਥਾਂ ਦੀ ਜਾਂਚ ਵਿਚ ਜੁਟੀ ਹੈ।

ਕੈਨੇਡਾ ਤੋਂ ਪੰਜਾਬੀ ਵਿਦਿਆਰਥੀਆਂ ਦੀ ਅਗਵਾਈ ਕਰਦੇ ਹੋਏ ਐਕਟੀਵਿਸਟ ਜਸਪ੍ਰੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਇਕ-ਇਕ ਕਰਕੇ ਜਾਂਚ ਕਰਨ ਦੀ ਗੱਲ ਕਹੀ ਗਈ ਸੀ। ਵਿਦਿਆਰਥੀਆਂ ਨੂੰ ਖੁਦ ਸਾਬਤ ਕਰਨਾ ਹੋਵੇਗਾ ਕਿ ਉਹ ਨਿਰਦੋਸ਼ ਹਨ।

ਐਕਟੀਵਿਸਟ ਜਸਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬੀ ਵਿਦਿਆਰਥੀਆਂ ਨੂੰ ਨਿਰਦੋਸ਼ ਸਾਬਤ ਕਰਨ ਲਈ ਮੁਲਜ਼ੇ ਏਜੰਟਾਂ ਦਾ ਉਹ ਸਟੇਟਮੈਂਟ ਇਕਬਾਲੀਆ ਬਿਆਨ ਸਾਹਮਣੇ ਆਉਣਾ ਜ਼ਰੂਰੀ ਹੈ ਜਿਸ ਵਿਚ ਉਹ ਧੋਖਾਦੇਹੀ ਦੀ ਗੱਲ ਮੰਨ ਰਿਹਾ ਹੋਵੇ। ਇਸ ਦੇ ਬਾਅਦ ਹੀ ਕੈਨੇਡਾ ਦੇ ਕਾਨੂੰਨ ਮੁਤਾਬਕ ਪੰਜਾਬੀ ਵਿਦਿਆਰਥੀਆਂ ਦਾ ਕੇਸ ਮਜ਼ਬੂਤ ਹੋ ਸਕੇਗਾ।