- Updated: June 13, 2024 01:15 PM
ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਬਣਨ ਮਗਰੋਂ ਅਧਿਆਤਮ ਦੇ ਕੇਂਦਰ ਰਾਧਾ ਸੁਵਾਮੀ ਸਤਿਸੰਗ ਬਿਆਸ ਵਿਖੇ ਨਤਮਸਤਕ ਹੋ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਕਿਹਾ ਕਿ ਮੈਂ ਜਦੋਂ ਵੀ ਡੇਰਾ ਬਿਆਸ ਵਿਖੇ ਆਇਆ ਹਾਂ ਮੇਰੀ ਰੂਹ ਨੂੰ ਇਸ ਅਧਿਆਤਮ ਕੇਂਦਰ ਵਿਖੇ ਆ ਕੇ ਸਕੂਨ ਮਿਲਦਾ ਹੈ ।
ਉਹਨਾਂ ਕਿਹਾ ਕਿ ਡੇਰਾ ਬਿਆਸ ਵੱਲੋਂ ਕੋਰੋਨਾ ਕਾਲ ਦੌਰਾਨ ਜੋ ਲੋਕ ਸੇਵਾ ਕੀਤੀ ਹੈ ਉਹ ਇਕ ਵਿਲੱਖਣ ਸੇਵਾ ਵੱਜੋਂ ਸਾਡੇ ਮਨਾਂ ਵਿੱਚ ਹਮੇਸ਼ਾ ਯਾਦ ਰਹੇਗੀ। ਉਹਨਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਬੇਹੱਦ ਪ੍ਰਸ਼ੰਸਾ ਕੀਤੀ।