ਅੱਤਵਾਦੀ ਪੰਨੂ ਨੇ ਭਾਜਪਾ ’ਚ ਸ਼ਾਮਲ ਹੋਏ ਤਰਨਜੀਤ ਸਿੰਘ ਸੰਧੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। 

ਅੱਤਵਾਦੀ ਪੰਨੂ ਨੇ ਭਾਜਪਾ ’ਚ ਸ਼ਾਮਲ ਹੋਏ ਤਰਨਜੀਤ ਸਿੰਘ ਸੰਧੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। 

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਪਿਛਲੇ ਦਿਨੀਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

ਪੰਨੂ ਨੇ ਇਕ ਵੀਡੀਓ ਜਾਰੀ ਕਰ ਕੇ ਸੰਧੂ ਨੂੰ ਨਿੱਝਰ ਦਾ ਕਾਤਲ ਦੱਸਦਿਆਂ ਇਹ ਧਮਕੀ ਦਿੱਤੀ ਹੈ। ਪੰਨੂ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਵਿਚ ਤਰਨਜੀਤ ਸੰਧੂ ਦਾ ਹੱਥ ਸੀ। ਕੈਨੇਡਾ ਵਿਚ ਉਸ ਦੇ ਨਾਲ ਮਿਲ ਕੇ ਹਾਈ ਕਮਿਸ਼ਨ ਦੇ ਅਧਿਕਾਰੀ ਸੰਜੇ ਵਰਮਾ ਨੇ ਨਿੱਝਰ ਦਾ ਕਤਲ ਕਰਵਾਇਆ। ਪੰਨੂ ਨੇ ਕਿਹਾ ਹੈ ਕਿ ਮੇਰੀ ਸੰਸਥਾ ਐਲਾਨ ਕਰਦੀ ਹੈ ਕਿ ਜੇ ਕੋਈ ਸੰਧੂ ਤੋਂ ਨਿੱਝਰ ਦੇ ਕਤਲ ਬਾਰੇ ਸਵਾਲ ਕਰਦਾ ਹੈ ਤਾਂ ਉਸ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਸੰਧੂ ਨੂੰ ਮਾਰ ਦਿੰਦਾ ਹੈ ਤਾਂ ਉਸ ਨੂੰ ਇਸ ਤੋਂ ਵੀ ਵੱਡਾ ਇਨਾਮ ਦਿੱਤਾ ਜਾਵੇਗਾ। ਵੀਡੀਓ ਪੰਜਾਬ ਪੁਲਸ ਤੱਕ ਵੀ ਪਹੁੰਚ ਗਈ ਹੈ। ਇਸ ਦੇ ਆਧਾਰ ’ਤੇ ਉਨ੍ਹਾਂ ਦੀ ਸੁਰੱਖਿਆ ਵੀ ਵਧਾਈ ਜਾ ਰਹੀ ਹੈ। ਇਹ ਵੀਡੀਓ ਕਿਸੇ ਅਣਪਛਾਤੇ ਯੂ-ਟਿਊਬ ਚੈਨਲ ਤੋਂ ਅਪਲੋਡ ਕੀਤੀ ਗਈ ਹੈ, ਜੋ ਕਿ ਰਾਤ ਨੂੰ ਹੀ ਬਣਾਈ ਗਈ ਹੈ।