ਹਰਿਆਣਾ ''ਚ ਇੱਕ ਵਿਦਿਆਰਥੀ ਦੀ ਲਾਸ਼ ਸੂਟਕੇਸ ''ਚੋਂ ਮਿਲੀ , ਕੱਢੀਆਂ ਹੋਈਆਂ ਸਨ ਅੱਖਾਂ

ਹਰਿਆਣਾ ''ਚ ਇੱਕ ਵਿਦਿਆਰਥੀ ਦੀ ਲਾਸ਼ ਸੂਟਕੇਸ ''ਚੋਂ ਮਿਲੀ , ਕੱਢੀਆਂ ਹੋਈਆਂ ਸਨ ਅੱਖਾਂ

ਹਰਿਆਣਾ ਦੇ ਅੰਬਾਲਾ ਕੈਂਟ 'ਚ ਸੂਟਕੇਸ 'ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਇਹ ਨੌਜਵਾਨ 3 ਤੋਂ ਲਾਪਤਾ ਸੀ। ਉਸ ਦੇ ਪਿਤਾ ਨੇ ਵੀਰਵਾਰ ਨੂੰ ਪਡਾਵ ਥਾਣੇ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਅੱਜ ਲੜਕੇ ਦੀ ਲਾਸ਼ ਇੱਕ ਸੂਟਕੇਸ ਵਿੱਚੋਂ ਮਿਲੀ।ਦੁਧਲਾ ਮੰਡੀ ਇਲਾਕੇ 'ਚ ਇਕ ਸੂਟਕੇਸ 'ਚੋਂ ਲੜਕੇ ਦੀ ਲਾਸ਼ ਮਿਲੀ। ਇਹ ਸੂਟਕੇਸ ਉਥੇ ਖੜ੍ਹੀ ਹੌਂਡਾ ਸਿਟੀ ਗੱਡੀ (HR85F-1504) ਵਿੱਚੋਂ ਬਰਾਮਦ ਹੋਇਆ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਪਾੜਵਾਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲੜਕਾ ਬੀਤੇ ਬੁੱਧਵਾਰ ਘਰੋਂ ਲਾਪਤਾ ਹੋ ਗਿਆ ਸੀ। ਉਸ ਦੀ ਉਮਰ 13 ਸਾਲ ਹੈ। ਲੜਕੇ ਦੀ ਪਛਾਣ ਗੌਰਵ ਪੁੱਤਰ ਦੇਵੀ ਸਹਾਏ ਵਜੋਂ ਹੋਈ ਹੈ।

ਆਸ-ਪਾਸ ਮੌਜੂਦ ਲੋਕਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਇਹ ਗੱਡੀ ਅੱਜ ਸਵੇਰੇ 9 ਵਜੇ ਦੇ ਕਰੀਬ ਦੁਧਲਾ ਮੰਡੀ 'ਚ ਖੜ੍ਹੀ ਮਿਲੀ। ਕਾਰ 'ਚੋਂ ਬਦਬੂ ਆ ਰਹੀ ਸੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ਦੀ ਡਿੱਗੀ ਵਿੱਚੋਂ ਇੱਕ ਸੂਟਕੇਸ ਮਿਲਿਆ। ਇਸ ਸੂਟਕੇਸ ਵਿਚੋਂ ਭਿਆਨਕ ਬਦਬੂ ਆ ਰਹੀ ਸੀ। ਜਦੋਂ ਖੋਲ੍ਹਿਆ ਤਾਂ ਸਾਰਿਆਂ ਦੇ ਲਾਸ਼ ਵੇਖ ਹੋਸ਼ ਉਡ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਪਡਾਵ ਥਾਣਾ ਇੰਚਾਰਜ ਦਲੀਪ ਕੁਮਾਰ, ਡੀਐਸਪੀ ਰਜਤ ਗੁਲੀਆ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਸਬੂਤ ਇਕੱਠੇ ਕਰ ਰਹੀ ਹੈ। ਪੁਲਿਸ ਨੇ ਗੱਡੀ ਵਿਚੋਂ ਇੱਕ ਡਾਇਰੀ, ਵੱਖ-ਵੱਖ ਬੈਂਕਾਂ ਦੀਆਂ ਪਾਸਬੁੱਕਾਂ, ਪਾਣੀ ਦੀਆਂ ਬੋਤਲਾਂ, ਕੱਚ ਦੇ ਗਲਾਸ, ਐਨਕਾਂ ਅਤੇ ਹੋਰ ਸ਼ੱਕੀ ਸਾਮਾਨ ਬਰਾਮਦ ਕੀਤਾ ਹੈ। ਗੌਰਵ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ 4 ਭੈਣਾਂ ਹਨ। ਉਹ 9ਵੀਂ ਜਮਾਤ ਵਿੱਚ ਪੜ੍ਹਾਉਂਦਾ ਸੀ ਫਿਲਹਾਲ ਪੁਲਿਸ ਮਾਮਾਲੇ ਦੀ ਜਾਂਚ ਕਰ ਰਹੀ ਹੈ।