ਪਤੀ ਨੇ ਵਿਆਹ ''ਤੇ ਜਾਣ ਦੀ ਜ਼ਿੱਦ ਕਰਨ ''ਤੇ ਪਤਨੀ ਨੂੰ ਮਾਰੀ ਗੋਲੀ। 

ਪਤੀ ਨੇ ਵਿਆਹ ''ਤੇ ਜਾਣ ਦੀ ਜ਼ਿੱਦ ਕਰਨ ''ਤੇ ਪਤਨੀ ਨੂੰ ਮਾਰੀ ਗੋਲੀ। 

ਚਰਖੀ ਦਾਦਰੀ 'ਚ ਵਿਆਹ 'ਤੇ ਜਾਣ ਦੀ ਜ਼ਿੱਦ ਕਰ ਰਹੀ ਪਤਨੀ 'ਤੇ ਪਤੀ ਨੇ ਗੋਲੀਆਂ ਚਲਾ ਦਿੱਤੀਆਂ। 2 ਗੋਲੀਆਂ ਚਲਾਉਣ ਤੋਂ ਬਾਅਦ ਦੋਸ਼ੀ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪਤੀ ਨੇ ਖੇਤਾਂ ਦੀ ਰਾਖੀ ਲਈ ਘਰ ਵਿੱਚ ਬੰਦੂਕ ਰੱਖੀ ਹੋਈ ਸੀ। ਪਰਿਵਾਰ ਵਾਲੇ ਔਰਤ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਪਿੰਡ ਛਪਾਰ ਦਾ ਰਹਿਣ ਵਾਲਾ ਸਤਬੀਰ ਸਿੰਘ ਖੇਤਾਂ ਦੀ ਰਾਖੀ ਲਈ ਘਰੋਂ ਨਿਕਲਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਜਦੋਂ ਉਸ ਦੀ ਪਤਨੀ ਨੇ ਵਿਆਹ ’ਤੇ ਜਾਣ ਦੀ ਜ਼ਿੱਦ ਕੀਤੀ ਤਾਂ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਉਸ ਨੇ ਆਪਣੇ ਕੋਲ ਰੱਖੀ ਬੰਦੂਕ ਤੋਂ ਆਪਣੀ ਪਤਨੀ 50 ਸਾਲਾ ਸੁੰਦਰ ਦੇਵੀ 'ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੌਰਾਨ ਸਤਬੀਰ ਨਸ਼ੇ ਦੀ ਹਾਲਤ 'ਚ ਸੀ ਅਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰਕ ਮੈਂਬਰ ਜ਼ਖਮੀ ਸੁੰਦਰ ਦੇਵੀ ਨੂੰ ਇਲਾਜ ਲਈ ਹਸਪਤਾਲ ਲੈ ਗਏ।

ਬਿੰਟੂ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਸਤਬੀਰ ਨੇ ਆਪਣੀ ਪਤਨੀ ਸੁੰਦਰ ਨਾਲ ਝਗੜਾ ਕੀਤਾ ਅਤੇ ਗੋਲੀਆਂ ਚਲਾ ਦਿੱਤੀਆਂ। ਸੁੰਦਰ ਦੇਵੀ ਨੂੰ ਦੋ ਗੋਲੀਆਂ ਲੱਗੀਆਂ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।