- Updated: May 08, 2026 11:50 AM
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਸ਼ੁਕਰਾਨਾ ਯਾਤਰਾ’ ਦਾ ਅੱਜ ਤੀਜਾ ਦਿਨ ਹੈ। ਤੀਜੇ ਦਿਨ ਦੀ ਸ਼ੁਰੂਆਤ ਬਠਿੰਡਾ ਤੋਂ ਹੋਵੇਗੀ। ਉਸ ਦੇ ਬਾਅਦ ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ ਤੇ ਬਰਨਾਲਾ ਤੋਂ ਸ਼ੁਕਰਾਨਾ ਯਾਤਰਾ ਲੰਘੇਗੀ।
ਸੀਐੱਮ ਭਗਵੰਤ ਮਾਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਚ ਵੀ ਨਤਮਸਤਕ ਹੋਣਗੇ। ਉਸ ਦੇ ਬਾਅਦ ਸੁਨਾਮ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਜਾਣਗੇ ਤੇ ਆਖਿਰ ਵਿਚ ਯਾਤਰਾ ਸੰਗਰੂਰ ਵਿਚ ਥੋੜ੍ਹੀ ਦੇਰ ਲਈ ਰੁਕੇਗੀ। ਇਸ ਦੇ ਬਾਅਦ ਉਥੋਂ ਸ੍ਰੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਵੇਗੀ। ਮੁੱਖ ਮੰਤਰੀ ਮਾਨ ਬੇਅਦਬੀ ਖਿਲਾਫ ਬਣੇ ਕਾਨੂੰਨ ਨੂੰ ਲੈ ਕੇ ਪੰਜਾਬ ਵਿਚ ਸ਼ੁਕਰਾਨਾ ਯਾਤਰਾ ਕੱਢ ਰਹੇ ਹਨ। ਇਹ ਯਾਤਰਾ 6 ਮਈ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀ।

ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਤੇ ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਯਾਤਰਾ ਲਗਭਗ ਸਵੇਰੇ 10 ਵਜੇ ਬਠਿੰਡਾ ਦੇ ‘ਥ੍ਰੀ ਕਾਰਨਰਸ’ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਬਠਿੰਡਾ, ਤਲਵੰਡੀ ਸਾਬੋ, ਸਰਦੂਲਗੜ੍ਹ ਮਾਨਸਾ, ਬਰਨਾਲਾ ਤੋਂ ਹੋ ਕੇ ਲੰਘੇਗੀ।
ਬਠਿੰਡਾ ਵਿਚ ਇਹ ਯਾਤਰਾ ‘ਥ੍ਰੀ ਕਾਰਨਰਸ’ ਤੋਂ ਅਮਰੀਕ ਸਿੰਘ ਰੋਡ, ਗੋਲ ਡਿਗਰੀ, ਹਨੂੰਮਾਨ ਚੌਕ, ਬੱਸ ਸਟੈਂਡ ਤੋਂ ਹੁਦੇ ਹੋਏ ਕੋਟਸ਼ਮੀਰ ਤੇ ਭਾਗੀਵੰਦਰ ਤੱਕ ਜਾਵੇਗੀ। ਇਸ ਦੇ ਬਾਅਦ ਇਹ ਤਲਵੰਡੀ ਸਾਬੋ ਵੱਲ ਅੱਗੇ ਵਧੇਗੀ। ਡੀਸੀ ਤੇ ਐੱਸਐੱਸਪੀ ਨੇ ਦੱਸਿਆ ਕਿ ਇਸ ਦੌਰਾਨ ਪੂਰੇ ਰੂਟ ‘ਤੇ ਟ੍ਰੈਫਿਕ ਪਲਾਨ ਵੀ ਜਾਰੀ ਕੀਤੇ ਗਏ ਹਨ।