''Tim Hortons'' ''ਤੇ ਕੈਨੇਡਾ ਦੀ ਔਰਤ ਨੇ ਕੀਤਾ ਮੁਕੱਦਮਾ, ਇਕ ਗਲਤੀ ਕੌਫੀ ਚੇਨ ਤੇ ਪੈ ਗਈ ਭਾਰੀ। 

 ''Tim Hortons'' ''ਤੇ ਕੈਨੇਡਾ ਦੀ ਔਰਤ ਨੇ ਕੀਤਾ ਮੁਕੱਦਮਾ, ਇਕ ਗਲਤੀ ਕੌਫੀ ਚੇਨ ਤੇ ਪੈ ਗਈ ਭਾਰੀ। 

ਟਿਮ ਹਾਰਟਨਸ 'ਤੇ ਮੁਕੱਦਮਾ ਕਰਨ ਵਾਲੀ ਵਿਨੀਪੈਗ ਦੀ ਇਕ ਔਰਤ ਨੇ ਦਾਅਵਾ ਕੀਤਾ ਕਿ ਉਸ ਦੀ ਚਾਹ 'ਚ ਬਾਦਾਮ ਦੇ ਦੁੱਧ ਦੀ ਬਜਾਏ ਡੇਅਰੀ ਦਾ ਦੁੱਧ ਮਿਲਾਏ ਜਾਣ ਮਗਰੋਂ ਉਹ ਬਹੁਤ ਕਮਜ਼ੋਰ ਹੋ ਗਈ ਅਤੇ ਉਸ ਨੂੰ ਐਲਰਜੀ ਤੱਕ ਦਾ ਸਾਹਮਣਾ ਕਰਨਾ ਪਿਆ। ਦਰਅਸਲ ਔਰਤ ਵਲੋਂ ਆਰਡਰ ਕੀਤੇ ਬਦਾਮ ਦੇ ਦੁੱਧ ਦੀ ਬਜਾਏ ਉਸ ਦੀ ਚਾਹ ਵਿਚ ਡੇਅਰੀ ਦੁੱਧ ਪਾ ਦਿੱਤਾ ਗਿਆ ਸੀ। 25 ਸਾਲਾ ਔਰਤ ਨੇ 1 ਨਵੰਬਰ ਨੂੰ ਕਿੰਗਜ਼ ਬੈਂਚ ਦੀ ਮੈਨੀਟੋਬਾ ਅਦਾਲਤ 'ਚ ਦਾਇਰ ਦਾਅਵੇ ਦੇ ਬਿਆਨ ਵਿਚ ਆਪਣਾ ਦੁੱਖ, ਮਾਨਸਿਕ ਪ੍ਰੇਸ਼ਾਨੀ, ਖਰਚੇ ਅਤੇ ਆਮਦਨੀ ਦੇ ਨੁਕਸਾਨ ਲਈ ਹਰਜਾਨੇ ਦੀ ਮੰਗ ਕੀਤੀ ਹੈ। ਜਿਸ ਲਈ ਉਹ ਕੌਫੀ ਚੇਨ 'ਤੇ ਮੁਕੱਦਮਾ ਕਰ ਰਹੀ ਹੈ। ਇਸ ਦੀ ਸਹਾਇਕ ਕੰਪਨੀਆਂ 'ਚੋਂ ਇਕ ਅਤੇ ਵਿਨੀਪੈਗ 'ਚ ਕਿਲਡੋਨਾਨ ਪਲੇਸ ਵਿਖੇ ਟਿਮ ਹਾਰਟਨਸ ਦਾ ਸੰਚਾਲਕ ਹੈ। 

ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਔਰਤ ਨੇ ਕਿਲਡੋਨਾਨ ਪਲੇਸ ਦੇ ਟਿਮ ਹਾਰਟਨਸ ਤੋਂ ਆਪਣੀ ਚਾਹ ਲਈ, ਜਿੱਥੇ ਉਸ ਨੂੰ ਪਹਿਲੀ ਚੁਸਕੀ ਲੈਣ ਤੋਂ ਬਾਅਦ ਤੁਰੰਤ ਐਲਰਜੀ ਹੋਣ ਲੱਗੀ। ਮੁਕੱਦਮੇ ਮੁਤਾਬਕ ਔਰਤ ਦੀ ਸਹਿ-ਕਰਮੀ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਜਦੋਂ ਔਰਤ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੂੰ ਹੋਸ਼ ਨਹੀਂ ਸੀ। ਉਹ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੀ ਸੀ ਅਤੇ ਉਸ ਦਾ ਦਿਲ ਨਹੀਂ ਧੜਕ ਰਿਹਾ ਸੀ। ਡਾਕਟਰਾਂ ਨੇ ਔਰਤ ਦਾ ਦਿਲ ਮੁੜ ਤੋਂ ਚਾਲੂ ਹੋਣ ਤੋਂ ਪਹਿਲਾਂ ਲਗਭਗ 8 ਮਿੰਟ ਤੱਕ ਸੀ. ਪੀ. ਆਰ. ਕੀਤਾ।ਫਿਰ ਉਸ ਨੂੰ ਸਿਹਤ ਵਿਗਿਆਨ ਕੇਂਦਰ ਵਿਚ ਆਈ. ਸੀ. ਯੂ. 'ਚ ਟਰਾਂਸਫਰ ਕੀਤਾ ਗਿਆ, ਜਿੱਥੇ ਉਸ ਨੂੰ ਰਾਤ ਰੱਖਿਆ ਗਿਆ। ਅਗਲੇ ਦਿਨ ਉਸ ਨੂੰ ਬਾਹਰ ਕੱਢਣ ਤੋਂ ਬਾਅਦ ਔਰਤ ਨੂੰ ਕੁਝ ਉਲਝਣ, ਬੇਚੈਨੀ ਅਤੇ ਫੋਕਲ ਨਿਊਰੋਲੌਜੀਕਲ ਘਾਟ ਦਾ ਅਨੁਭਵ ਹੋਇਆ। ਔਰਤ ਨੇ ਸਿਰ ਦਰਦ, ਨਜ਼ਰ ਦਾ ਨੁਕਸਾਨ, ਸਰੀਰ ਦਾ ਸੁੰਨ ਹੋਣਾ ਅਤੇ ਖੱਬੇ ਪਾਸੇ ਦੀ ਕਮਜ਼ੋਰੀ ਵਿਕਸਿਤ ਹੋਈ।