- Updated: May 22, 2026 12:43 PM
ਲੁਧਿਆਣਾ ਵਿਚ ਵੀਰਵਾਰ ਸ਼ਾਮ ਨੂੰ ਸਕੂਟੀ ਸਵਾਰ ਮਹਿਲਾ ਵਕੀਲ ਨੂੰ ਕਾਰ ਨੇ ਉਡਾ ਦਿੱਤਾ। ਮਹਿਲਾ ਜ਼ਿਲ੍ਹਾ ਕਚਿਹਰੀ ਤੋਂ ਕੰਮ ਖਤਮ ਕਰਕੇ ਐਕਟਿਵਾ ‘ਤੇ ਘਰ ਪਰਤ ਰਹੀ ਸੀ ਕਿ ਉਦੋਂ ਹੀ ਕਾਰ ਸਵਾਰ ਨੇ ਮਹਿਲਾ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਬਾਅਦ ਵਕੀਲ 20 ਫੁੱਟ ਤੱਕ ਘਸੀਟਦੀ ਚਲੀ ਗਈ ਤੇ ਜ਼ਖਮੀ ਹੋ ਗਈ।
ਕੁੜੀ ਨੂੰ ਉਸੇ ਕਾਰ ਤੋਂ ਤੁਰੰਤ ਡੀਐੱਮਸੀ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਾਰ ਵੱਲੋਂ ਸਕੂਟੀ ਨੂੰ ਉਡਾਉਣ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਹਿਲਾ ਕਾਰ ਡਰਾਈਵਰ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀਸੀਟੀਵੀ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਤੇਜ਼ ਰਫਤਾਰ ਗ੍ਰੇ ਰੰਗ ਦੀ ਹੌਂਡਾ ਕਾਰ ਨੇ ਲਾਪ੍ਰਵਾਹੀ ਨਾਲ ਮੁੜਦੇ ਹੋਏ ਕੁੜੀ ਵਕੀਲ ਦੀ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਲੜਕੀ ਸੜਕ ‘ਤੇ ਡਿੱਗ ਗਈ ਤੇ ਲਗਭਗ 20 ਫੁੱਟ ਤੱਕ ਗਡੀ ਉਸ ਨੂੰ ਘਸੀਟਦੀ ਚਲੀ ਗਈ।