ਹਿੰਦੁਸਤਾਨ ਪੋਸਟ’ ਦੇ ਚੀਫ ਐਡੀਟਰ ਜੋਗਿੰਦਰ ਬਾਸੀ ਅਤੇ ਮੈਨੇਜਿੰਗ ਐਡੀਟਰ ਗੁਰਭੇਜ ਸਿੱਧੂ ਦੇ ਘਰ ਲਹਿਰਾਇਆ ਤਿਰੰਗਾ

ਹਿੰਦੁਸਤਾਨ ਪੋਸਟ’ ਦੇ ਚੀਫ ਐਡੀਟਰ ਜੋਗਿੰਦਰ ਬਾਸੀ ਅਤੇ ਮੈਨੇਜਿੰਗ ਐਡੀਟਰ ਗੁਰਭੇਜ ਸਿੱਧੂ ਦੇ ਘਰ ਲਹਿਰਾਇਆ ਤਿਰੰਗਾ

ਆਜ਼ਾਦੀ ਦੇ ਦਿਹਾੜੇ ਮੌਕੇ ਹਿੰਦੁਸਤਾਨ ਪੋਸਟ ਦੇ ਚੀਫ ਐਡੀਟਰ ਜੋਗਿੰਦਰ ਬਾਸੀ ਦੇ ਟੋਰਾਂਟੋ ਸਥਿਤ ਘਰ ਤੋਂ ਇਲਾਵਾ ਉਨ੍ਹਾਂ ਦੇ ਭਾਰਤ ਵਿੱਚ ਗੁਰਾਇਆ ਸਥਿਤ ਬੀੜ ਬਾਂਸੀਆ ਪਿੰਡ ਵਿਚਲੇ ਘਰ ਵਿੱਚ ਵੀ ਤਿਰੰਗਾ ਲਹਿਰਾਇਆ ਗਿਆ। ਇਸਦੇ ਨਾਲ ਹੀ ਮੈਨੇਜਿੰਗ ਐਡੀਟਰ ਗੁਰਭੇਜ ਸਿੱਧੂ ਨੇ ਭਾਰਤ ਵਿਚਲੇ ਪਿੰਡ ਕੇਸਰ ਸਿੰਘ ਵਾਲਾ ਵਿਚ ਵੀ ਤਿਰੰਗਾ ਲਹਿਰਾਇਆ ਗਿਆ। ਜੋਗਿੰਦਰ ਬਾਸੀ ਦੇ ਕੈਨੇਡਾ ਸਥਿਤ ਘਰ ਵਿੱਚ ਪਿਛਲੇ 40 ਸਾਲ ਤੋਂ ਤਿਰੰਗਾ ਲਹਿਰਾ ਰਿਹਾ ਹੈ। ਸ਼੍ਰੀ ਬਾਸੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਹੋਣ ’ਤੇ ਮਾਣ ਹੈ ਅਤੇ ਤਿਰੰਗਾ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਨੂੰ ਮਾਣ ਅਤੇ ਸਨਮਾਨ ਦਿਵਾਉਦਾ ਹੈ। ਸ਼੍ਰੀ ਬਾਸੀ ਨੇ ਕਿਹਾ ਕਿ ਆਜ਼ਾਦੀ ਦਿਹਾੜੇ ’ਤੇ ਤਿਰੰਗੇ ਨੂੰ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ ਜਦਕਿ ਖਾਲਸੇ ਦੇ ਸਾਜਨਾ ਦਿਵਸ ’ਤੇ ਸਾਨੂੰ ਖਾਲਸੇ ਦਾ ਝੰਡਾ ਲਹਿਰਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਹਿੰਦੁਸਤਾਨ ਪੋਸਟ ਦੇ ਮੈਨੇਜਿੰਗ ਐਡੀਟਰ ਗੁਰਭੇਜ ਸਿੱਧੂ ਦੇ ਘਰ ਵੀ ਆਜ਼ਾਦੀ ਦੇ ਦਿਹਾੜੇ ’ਤੇ ਤਿਰੰਗਾ ਲਹਿਰਾਇਆ ਗਿਆ।