ਫਿਰੋਜ਼ਪੁਰ ’ਚ 3 ਲੋਕ ਡਰੋਨ ਹਮਲੇ ’ਚ ਜ਼ਖ਼ਮੀ ਹੋਏ ,ਪੰਜਾਬ ਸਰਕਾਰ ‘‘ਫਰਿਸ਼ਤੇ ਯੋਜਨਾ ਤਹਿਤ’’ ਕਰਵਾ ਰਹੀ ਇਲਾਜ

ਫਿਰੋਜ਼ਪੁਰ ’ਚ 3 ਲੋਕ ਡਰੋਨ ਹਮਲੇ ’ਚ ਜ਼ਖ਼ਮੀ ਹੋਏ ,ਪੰਜਾਬ ਸਰਕਾਰ ‘‘ਫਰਿਸ਼ਤੇ ਯੋਜਨਾ ਤਹਿਤ’’ ਕਰਵਾ ਰਹੀ ਇਲਾਜ

ਭਾਰਤ ਪਾਕਿਸਤਾਨ ਵੱਧਦੇ ਤਣਾਅ ਵਿਚਾਲੇ ਸਿਹਤ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਬੀਤੀ ਰਾਤ ‘‘ਫਿਰੋਜ਼ਪੁਰ ’ਚ ਡਰੋਨ ਹਮਲੇ ’ਚ 3 ਲੋਕ ਜ਼ਖ਼ਮੀ ਹੋਏ ਹੋ ਗਏ ਹਨ। ਜਿਨ੍ਹਾਂ ਦਾ ਇਲਾਜ ‘‘ਫਰਿਸ਼ਤੇ ਯੋਜਨਾ’’ ਤਹਿਤ ਪੰਜਾਬ ਸਰਕਾਰ ਕਰਵਾ ਰਹੀ ਹੈ। ਹੁਣ ਹਰ ਜੰਗ ਅਤੇ ਦਹਿਸ਼ਤਗਰਦੀ ਦੇ ਪੀੜਤ ਦਾ ਇਲਾਜ ਸਰਕਾਰ ਕਰਵਾਏਗੀ।  ਦੇਸ਼ ਵਿੱਚ ‘‘ਆਮ ਆਦਮੀ ਪਾਰਟੀ’’ ਦੀ ਸਰਕਾਰ ਪਹਿਲੀ ਹੈ ਜੋ ਅਜਿਹਾ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ, ਅਸੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰਦੇ ਰਹਾਂਗੇ।’’