ਅੰਮ੍ਰਿਤਸਰ ''ਚ ਪਾਕਿਸਤਾਨ ਨੇ ਦਾਗੇ ਡਰੋਨ, ਏਅਰ ਡਿਫੈਂਸ ਸਿਸਟਮ ਨੇ ਹਵਾ ''ਚ ਹੀ ਕੀਤੇ ਤਬਾਹ

ਅੰਮ੍ਰਿਤਸਰ ''ਚ ਪਾਕਿਸਤਾਨ ਨੇ ਦਾਗੇ ਡਰੋਨ, ਏਅਰ ਡਿਫੈਂਸ ਸਿਸਟਮ ਨੇ ਹਵਾ ''ਚ ਹੀ ਕੀਤੇ ਤਬਾਹ

ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਖਤਰਨਾਕ ਡਰੋਨ ਸਵੇਰੇ 5 ਵਜੇ ਦਾਗੇ ਗਏ। ਇਸ ਦੌਰਾਨ ਭਾਰਤ ਦੀ ਏਅਰ ਡਿਫੈਂਸ ਸਿਸਟਮ ਨੇ ਇਸ ਨੂੰ ਹਵਾ ਵਿਚ ਹੀ ਤਬਾਹ ਕਰ ਦਿੱਤਾ, ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਦੱਸ ਦੇਈਏ ਅੱਜ ਸਵੇਰੇ ਜਲੰਧਰ, ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਵਿਚ ਧਮਾਕਿਆਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਹਨ। ਪੰਜਾਬ ਦੇ ਵੱਡੀ ਗਿਣਤੀ ਸ਼ਹਿਰਾਂ ਵਿਚ ਸਾਰੀ ਰਾਤ ਧਮਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ, ਜਿਸ ਕਾਰਣ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਤਾ ਲੱਗਾ ਹੈ ਕਿ ਪਾਕਿਸਤਾਨ ਵੱਲੋਂ ਸਵੇਰੇ 5 ਵਜੇ ਤੋਂ ਹੀ ਪੰਜਾਬ 'ਚ  ਹਮਲੇ ਸ਼ੁਰੂ ਕੀਤੇ ਗਏ ਸਨ। ਹਾਲਾਂਕਿ ਭਾਰਤੀ ਫੌਜ ਪਾਕਿਸਤਾਨ ਦੀਆਂ ਹਰ ਕੋਸ਼ਿਸ਼ ਨੂੰ ਨਾਕਾਮ ਕਰ ਰਹੀ ਹੈ।