ਵੱਡੀ ਕਾਰਵਾਈ: AGTF ਵਲੋਂ ਰਾਜਪੁਰਾ ਕਤਲ ਕਾਂਡ ''ਚ ਗੈਂਗਸਟਰ ਸੁਨੀਲ ਭੰਡਾਰੀ ਸਮੇਤ 5 ਗ੍ਰਿਫਤਾਰ

ਵੱਡੀ ਕਾਰਵਾਈ: AGTF ਵਲੋਂ ਰਾਜਪੁਰਾ ਕਤਲ ਕਾਂਡ ''ਚ ਗੈਂਗਸਟਰ ਸੁਨੀਲ ਭੰਡਾਰੀ ਸਮੇਤ 5 ਗ੍ਰਿਫਤਾਰ

ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਰਾਜਪੁਰਾ ਪੰਜਾਬ ਵਿੱਚ ਇੱਕ ਕਤਲ ਕੇਸ ਵਿਚ ਮਾਸਟਰ ਮਾਈਂਡ ਅਤੇ ਬਦਨਾਮ ਗੈਂਗਸਟਰ ਸੁਨੀਲ ਭੰਡਾਰੀ ਉਰਫ਼ ਨਾਟਾ ਸਮੇਤ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਟਾ ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਤਿੰਨ ਕਤਲਾਂ ਸਮੇਤ ਕਈ ਘਿਨਾਉਣੇ ਅਪਰਾਧਾਂ ਦੇ ਸਬੰਧ ਵਿੱਚ ਵੀ ਲੋੜੀਂਦਾ ਸੀ।

ਪੁਲਿਸ ਨੇ ਦੱਸਿਆ ਕਿ ਨਾਟਾ ਅਤੇ ਉਸ ਦੇ ਗਿਰੋਹ ਨੂੰ ਦੋ ਐਸਯੂਵੀ ਕਾਰਾਂ ਸਮੇਤ ਇਕ ਸੂਹ ਦੇ ਆਧਾਰ 'ਤੇ ਰਾਜਪੁਰਾ ਵਿੱਚ ਰਾਸ਼ਟਰੀ ਰਾਜਮਾਰਗ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ 5 ਪਿਸਤੌਲ, 40 ਜਿੰਦਾ ਕਾਰਤੂਸ ਅਤੇ ਦੋ ਵਾਹਨ ਬਰਾਮਦ ਕੀਤੇ ਹਨ। ਨਾਟਾ ਲਾਰੈਂਸ ਬਿਸ਼ਨੋਈ ਦੇ ਗਿਰੋਹ ਦਾ ਮੈਂਬਰ ਦੱਸਿਆ ਜਾਂਦਾ ਹੈ।

ਇਸ ਤੋਂ ਪਹਿਲਾਂ, ਇੱਕ ਖੁਫੀਆ-ਅਧਾਰਤ ਕਾਰਵਾਈ ਵਿਚ, ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਤਰਨਤਾਰਨ ਦੇ ਚੱਬਲ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਅਤਿ ਆਧੁਨਿਕ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ।