ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਵੀਡੀਓ ਆਈ ਸਾਹਮਣੇ ,ਕਿਹਾ ਮੈਂ ਛੇਤੀ ਹੀ ਸਾਰਿਆਂ ਦੇ ਸਾਹਮਣੇ ਹੋ ਕੇ ਵਿਚਰਾਂਗਾ।

ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਵੀਡੀਓ ਆਈ ਸਾਹਮਣੇ ,ਕਿਹਾ ਮੈਂ ਛੇਤੀ ਹੀ ਸਾਰਿਆਂ ਦੇ ਸਾਹਮਣੇ ਹੋ ਕੇ ਵਿਚਰਾਂਗਾ।

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅੱਜ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਅੰਮ੍ਰਿਤਪਾਲ ਨੇ ਵੀਡੀਓ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਵੀ ਮੈਂ ਇਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ, ਜਿਸ ਬਾਰੇ ਕੁਝ ਕਈਆਂ ਨੂੰ ਸ਼ੱਕ ਹੈ ਕਿ ਉਹ ਵੀਡੀਓ ਪੁਲਸ ਹਿਰਾਸਤ 'ਚ ਬਣੀ ਹੈ ਕਿਉਂਕਿ ਮੈਂ ਆਲੇ-ਦੁਆਲੇ ਦੇਖ ਰਿਹਾ ਹਾਂ। ਉਸ ਨੇ ਕਿਹਾ ਕਿ ਮੈਂ ਅਪੀਲ ਕਰਨਾ ਚਾਹੁੰਦਾ ਹੈ ਕਿ ਮੇਰੀ ਇਹ ਆਦਤ ਹੈ ਕਿ ਜਦੋਂ ਮੈਂ ਵੀਡੀਓ ਬਣਾਉਂਦਾ ਹਾਂ ਤਾਂ ਸਾਹਮਣੇ ਨਹੀਂ ਦੇਖਦਾਂ।

                                                   Image

ਉਸ ਨੇ ਕਿਹਾ ਕਿ ਜਿਨ੍ਹਾਂ ਨੂੰ ਇਹ ਲੱਗਦਾ ਕਿ ਮੈਂ ਭਗੌੜਾ ਹੋ ਗਿਆ ਜਾਂ ਆਪਣੇ ਸਾਥੀਆਂ ਨੂੰ ਛੱਡ ਗਿਆ ਹਾਂ, ਇਸ ਗੱਲ ਦਾ ਭੁਲੇਖਾ ਕੋਈ ਆਪਣੇ ਮਨ ਵਿੱਚ ਨਾ ਰੱਖੇ ਕਿਉਂਕਿ ਮੈਂ ਮਰਨ ਤੋਂ ਨਹੀਂ ਡਰਦਾ ਤੇ ਜੇਕਰ ਮੈਨੂੰ ਪ੍ਰਮਾਤਮਾ ਨੇ ਅੱਜ ਇਸ ਘੇਰੇ ਤੋਂ ਬਾਹਰ ਰੱਖਿਆ ਹੈ ਤਾਂ ਉਸ ਦਾ ਅਰਥ ਇਹ ਹੈ ਕਿ ਆਪਣੀ ਕੌਮ ਦੇ ਨੌਜਵਾਨਾਂ ਲਈ ਕੁਝ ਕਰ ਸਕਾਂ। ਉਸ ਨੇ ਅੱਗੇ ਕਿਹਾ ਕਿ ਮੈਂ ਛੇਤੀ ਹੀ ਸਾਰਿਆਂ ਦੇ ਸਾਹਮਣੇ ਹੋ ਕੇ ਵਿਚਰਾਂਗਾ।