ਖੱਟੜ ਸਰਕਾਰ ਨੇ ਦਿੱਤਾ 40-40 ਲੱਖ ਰੁਪਏ ਦਾ ਚੈੱਕ ਬਾਕਸਿੰਗ ਚੈਂਪੀਅਨ ਨੀਤੂ ਅਤੇ ਸਵੀਟੀ ਨੂੰ ਨਾਲ ਹੀ ਕੀਤੀ ਨੌਕਰੀ ਦੀ ਪੇਸ਼ਕਸ਼। 

ਖੱਟੜ ਸਰਕਾਰ ਨੇ ਦਿੱਤਾ 40-40 ਲੱਖ ਰੁਪਏ ਦਾ ਚੈੱਕ ਬਾਕਸਿੰਗ ਚੈਂਪੀਅਨ ਨੀਤੂ ਅਤੇ ਸਵੀਟੀ ਨੂੰ ਨਾਲ ਹੀ ਕੀਤੀ ਨੌਕਰੀ ਦੀ ਪੇਸ਼ਕਸ਼। 

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ ਹੋਈ ਆਈ.ਬੀ.ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਨੀਤੂ ਘੰਘਾਸ ਅਤੇ ਸਵੀਟੀ ਬੂਰਾ ਨੂੰ 40-40 ਲੱਖ ਰੁਪਏ ਦਾ ਚੈੱਕ ਅਤੇ ਨੌਕਰੀ ਦਾ ਸੱਦਾ ਪੱਤਰ (Offer Letter) ਦਿੱਤਾ।

                       Image

ਨੀਤੂ ਅਤੇ ਸਵੀਟੀ ਨੇ ਮੁੱਖ ਮੰਤਰੀ ਨਾਲ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਰਿਹਾਇਸ਼ ਸੰਤ ਕਬੀਰ ਕੁਟੀਰ ਵਿਖੇ ਮੁਲਾਕਾਤ ਕੀਤੀ, ਜਿੱਥੇ ਮੁੱਖ ਮੰਤਰੀ ਨੇ ਦੋਵਾਂ ਨੂੰ 40-40 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਹਰਿਆਣਾ ਦੇ ਉੱਤਮ ਖਿਡਾਰੀ ਸੇਵਾ ਨਿਯਮ ਦੇ ਤਹਿਤ ਦੋਵਾਂ ਖਿਡਾਰੀਆਂ ਨੂੰ ਗਰੁੱਪ ਬੀ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕੁੜੀਆਂ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੇ ਨਾਲ-ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਨੀਤੂ ਨੇ ਬੀਤੇ ਐਤਵਾਰ ਨੂੰ ਹੋਏ ਫਾਈਨਲ 'ਚ 48 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਿਆ ਸੀ, ਜਦਕਿ ਸਵੀਟੀ ਨੇ 81+ ਕਿਲੋਗ੍ਰਾਮ 'ਚ ਇਹ ਖ਼ਿਤਾਬ ਜਿੱਤਿਆ ਸੀ।