ਭਾਰਤ ਵਿਚ 2022 'ਚ Apple iPhone ਦੀ ਵਿਕਰੀ 'ਚ ਇੰਨੇ ਫ਼ੀਸਦੀ ਦਾ ਹੋਇਆ ਵਾਧਾ

ਭਾਰਤ ਵਿਚ 2022 'ਚ Apple iPhone ਦੀ ਵਿਕਰੀ 'ਚ ਇੰਨੇ ਫ਼ੀਸਦੀ ਦਾ ਹੋਇਆ ਵਾਧਾ

ਭਾਰਤ 'ਚ ਐਪਲ ਦੇ ਉਤਪਾਦਾਂ ਦੀ ਵਧਦੀ ਮੰਗ 'ਤੇ ਸੀਈਓ ਟਿਮ ਕੁੱਕ ਨੇ ਕਿਹਾ ਕਿ ਭਾਰਤੀ ਬਾਜ਼ਾਰ ਤੋਂ ਕੰਪਨੀ ਦੀ ਆਮਦਨ ਨੇ ਇਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਾਲਾਨਾ ਆਧਾਰ 'ਤੇ ਕਮਾਈ ਦੋਹਰੇ ਅੰਕਾਂ ਵਿੱਚ ਵਧੀ ਹੈ। ਅਸੀਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਅਸੀਂ ਬਹੁਤ ਖੁਸ਼ ਹਾਂ।

ਇਸ ਦੇ ਨਾਲ ਕੁੱਕ ਨੇ ਦੇਸ਼ 'ਚ ਐਪਲ ਸਟੋਰ ਦੀ ਉਡੀਕ ਕਰ ਰਹੇ ਆਈਫੋਨ ਪ੍ਰੇਮੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਕੰਪਨੀ ਭਾਰਤ 'ਚ ਆਪਣਾ ਰਿਟੇਲ ਸਟੋਰ ਖੋਲ੍ਹਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਅਸੀਂ ਦੇਸ਼ 'ਚ ਐਪਲ ਸਟੋਰ ਦੇਖਣ ਨੂੰ ਮਿਲ ਸਕਦੇ ਹਾਂ। ਇਹ ਖਬਰ ਅਜਿਹੇ ਸਮੇਂ 'ਚ ਆਈ ਹੈ ਜਦੋਂ ਭਾਰਤ 'ਚ ਐਪਲ ਦੀ ਵਿਕਰੀ 'ਚ ਰਿਕਾਰਡ ਵਾਧਾ ਹੋਇਆ ਹੈ।

                                                  Image

ਕੁੱਕ ਨੇ ਕਿਹਾ ਕਿ ਅਸੀਂ ਆਪਣਾ ਧਿਆਨ ਭਾਰਤੀ ਬਾਜ਼ਾਰ 'ਤੇ ਕੇਂਦਰਿਤ ਕੀਤਾ ਹੈ। 2020 ਵਿੱਚ ਅਸੀਂ ਉੱਥੇ ਆਨਲਾਈਨ ਸਟੋਰ ਲਾਂਚ ਕੀਤਾ ਹੈ। ਜਲਦ ਹੀ ਰਿਟੇਲ ਸਟੋਰ ਲਾਂਚ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਐਪਲ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਆਪਣਾ ਪਹਿਲਾ ਫਿਜ਼ੀਕਲ ਸਟੋਰ ਖੋਲ੍ਹਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ।

ਇਸ ਦੇ ਨਾਲ, ਉਨ੍ਹਾਂ ਕਿਹਾ ਕਿ ਅਸੀਂ ਆਪਣੇ ਉਤਪਾਦਾਂ ਨੂੰ ਕਿਫਾਇਤੀ ਬਣਾਉਣ ਲਈ ਕੰਮ ਕਰ ਰਹੇ ਹਾਂ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਵਿਕਲਪ ਮਿਲ ਸਕਣ।

ਐਪਲ ਦੇ ਹਰ ਹਿੱਸੇ ਵਿੱਚ ਵਾਧਾ

ਐਪਲ ਦੇ ਸੀਐਫਓ ਲੂਕਾ ਮੇਸਟ੍ਰੀ ਨੇ ਕਿਹਾ ਕਿ ਵਿਅਤਨਾਮ, ਥਾਈਲੈਂਡ, ਇੰਡੋਨੇਸ਼ੀਆ, ਭਾਰਤ, ਬ੍ਰਾਜ਼ੀਲ ਅਤੇ ਮੈਕਸੀਕੋ ਵਰਗੇ ਵਿਕਾਸਸ਼ੀਲ ਬਾਜ਼ਾਰਾਂ ਵਿੱਚ ਵਿਕਰੀ ਦੋਹਰੇ ਅੰਕਾਂ ਨਾਲ ਵਧ ਰਹੀ ਹੈ।

ਭਾਰਤ ਵਿੱਚ 2 ਮਿਲੀਅਨ ਆਈਫੋਨ ਵੇਚੇ ਗਏ

CMR ਦੇ ਅੰਕੜਿਆਂ ਮੁਤਾਬਕ 2022 ਦੀ ਚੌਥੀ ਤਿਮਾਹੀ 'ਚ ਐਪਲ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ ਇਸ ਦੌਰਾਨ ਕਰੀਬ 20 ਲੱਖ ਆਈਫੋਨ ਵੇਚੇ। ਕੰਪਨੀ ਦੀ ਮਾਰਕੀਟ ਸ਼ੇਅਰ 2022 'ਚ 11 ਫੀਸਦੀ ਵਧ ਕੇ 5.5 ਫੀਸਦੀ ਹੋ ਗਈ ਹੈ।