- Updated: February 12, 2026 09:25 AM
ਭਾਰਤ ਨੂੰ ਕੈਨੇਡਾ ਵਿਚ ਵੱਡੀ ਕੂਟਨੀਤਕ ਕਾਮਯਾਬੀ ਮਿਲੀ ਹੈ। ਭਾਰਤ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ’ਤੇ ਹੁਣ ਕੈਨੇਡਾ ਵਿਚ ਵੀ ਪਾਬੰਦੀ ਲੱਗ ਗਈ ਹੈ। ਕੈਨੇਡਾ ਨੇ ਐੱਸ. ਐੱਫ. ਜੇ. ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਦੀ ਯਾਤਰਾ ਦੇ ਮਹਿਜ਼ ਤਿੰਨ ਦਿਨਾਂ ਦੇ ਅੰਦਰ ਹੀ ਕੈਨੇਡਾ ਨੇ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਸੰਗਠਨ ਨੂੰ ਅੱਤਵਾਦੀ ਸ਼੍ਰੇਣੀ ਵਿਚ ਪਾ ਦਿੱਤਾ ਹੈ।
ਕੈਨੇਡਾ ਵਿਚ ਅੱਤਵਾਦੀ ਸ਼੍ਰੇਣੀ ’ਚ ਆਉਣ ਦਾ ਮਤਲਬ ਹੈ ਕਿ ਐੱਸ. ਐੱਫ. ਜੇ. ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਉਸ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਜਾਵੇਗੀ। ਭਾਰਤ ਲੰਬੇ ਸਮੇਂ ਤੋਂ ਐੱਸ. ਐੱਫ. ਜੇ. ਨੂੰ ਵਿਨਾਸ਼ਕਾਰੀ ਅਤੇ ਵੱਖਵਾਦੀ ਸੰਗਠਨ ਦੱਸਦਾ ਆ ਰਿਹਾ ਹੈ, ਜੋ ਪੰਜਾਬ ਵਿਚ ਵੱਖਰੇ ਦੇਸ਼ ਦੀ ਮੰਗ ਨੂੰ ਲੈ ਕੇ ਸਰਗਰਮ ਹੈ। ਭਾਰਤ ਦਾ ਕਹਿਣਾ ਸੀ ਕਿ ਇਸ ਸੰਗਠਨ ਦੀਆਂ ਗਤੀਵਿਧੀਆਂ ਦੋਵਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਨੂੰ ਪ੍ਰਭਾਵਿਤ ਕਰਦੀਆਂ ਹਨ।