ਕੈਨੇਡਾ ’ਚ ਭਲਕੇ 1 ਘੰਟਾ ਅੱਗੇ ਹੋਣਗੀਆਂ ਘੜੀਆਂ

ਕੈਨੇਡਾ ’ਚ ਭਲਕੇ 1 ਘੰਟਾ ਅੱਗੇ ਹੋਣਗੀਆਂ ਘੜੀਆਂ

ਕੈਨੇਡਾ ਵਿਚ ਸਮਾਂ ਤਬਦੀਲੀ ਹੋਣ ਜਾ ਰਹੀ ਹੈ। ਆਉਂਦੇ ਐਤਵਾਰ 10 ਮਾਰਚ ਨੂੰ ਕੈਨੇਡਾ ਦੀਆਂ ਘੜੀਆਂ ਦਾ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ। ਇਹ ਸਮਾਂ 9 ਅਤੇ 10 ਮਾਰਚ ਮਤਲਬ ਸਨਿਚਰਵਾਰ ਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਸਵੇਰੇ 2 ਵਜੇ ਅੱਗੇ ਹੋਵੇਗਾ।

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਹਰ 6 ਮਹੀਨੇ ਬਾਅਦ ਘੜੀਆਂ ਦਾ ਸਮਾਂ ਬਦਲਦਾ ਹੈ। ਇਹ ਸਮਾਂ ਮਾਰਚ ਦੇ ਦੂਜੇ ਐਤਵਾਰ ਅਤੇ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਬਦਲਿਆ ਜਾਂਦਾ ਹੈ। 10 ਮਾਰਚ ਤੋਂ ਵੈਨਕੂਵਰ ਤੋਂ ਭਾਰਤ ਦਾ ਸਮਾਂ ਸਾਢੇ 12 ਘੰਟੇ, ਕੈਲਗਰੀ ਤੇ ਐਡਮਿੰਟਨ ਤੋਂ ਸਾਢੇ 11 ਘੰਟੇ, ਵਿਨੀਪੈਗ ਤੋਂ 10 ਘੰਟੇ, ਟੋਰਾਂਟੋ ਤੋਂ ਸਾਢੇ 9 ਘੰਟੇ ਅੱਗੇ ਹੋਵੇਗਾ। ਇਹ ਸਮਾਂ ਇਸ ਸਾਲ 2 ਨਵੰਬਰ ਤਕ ਰਹੇਗਾ।