- Updated: August 14, 2023 09:33 AM
700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਕਾਲਜ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਠੱਗ ਟ੍ਰੇਵਲ ਏਜੰਟ ਬਿਜ੍ਰੇਸ਼ ਮਿਸ਼ਰਾ ਜੋ ਕੈਨੇਡਾ ਦੀ ਜੇਲ੍ਹ ਵਿੱਚ ਨਜ਼ਰਬੰਦ ਹੈ। ਉਸ ਨੂੰ ਬੀਤੇ ਦਿਨੀਂ ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪਰ ਉਸ ਨੂੰ ਅਦਾਲਤ ਵੱਲੋਂ ਜਮਾਨਤ ਨਹੀਂ ਦਿੱਤੀ ਗਈ। ਕਥਿਤ ਦੋਸ਼ੀ ਧੋਖੇਬਾਜ਼ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ 25 ਅਗਸਤ ਨੂੰ ਅਗਲੀ ਅਦਾਲਤੀ ਤਰੀਕ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ।
ਦੱਸਣਯੋਗ ਹੈ ਕਿ ਕੈਨੇਡਾ ਵਿੱਚ ਨਜ਼ਰਬੰਦ ਬ੍ਰਿਜੇਸ਼ ਮਿਸ਼ਰਾ ਨੇ ਐਜੂਕੇਸ਼ਨ ਐਂਡ ਇੰਮ੍ਰੀਗਰਾਂਟ ਸਰਵਿਸਿਸ ਨਾਂ ਦਾ ਦਫ਼ਤਰ ਜਲੰਧਰ ਵਿੱਚ ਖੋਲ੍ਹਿਆ ਹੋਇਆ ਸੀ। ਇਸ ਮਾਮਲੇ ਨਾਲ ਸੰਬੰਧਤ ਵਿਦਿਆਰਥੀ 2018 ਅਤੇ 2019 ਵਿੱਚ ਕੈਨੇਡਾ ਆਏ ਸਨ। ਅਤੇ ਇਹ ਫਰਜ਼ੀ ਧੋਖਾਧੜੀ ਦਾ ਸਕੈਂਡਲ ਮਾਰਚ 2023 ਵਿੱਚ ਸਾਹਮਣੇ ਆਇਆ ਸੀ। ਜਦੋਂ ਵਿਦਿਆਰਥੀਆਂ ਨੇ ਸਥਾਈ ਤੌਰ 'ਤੇ ਨਿਵਾਸ ਲਈ ਅਰਜ਼ੀਆਂ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੱਤਰ ਜਾਅਲੀ ਹਨ। ਇਸ ਮਸਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਸਿਰ 'ਤੇ ਦੇਸ਼ ਨਿਕਾਲੇ ਦੀ ਤਲਵਾਰ ਵੀ ਲਟਕੀ ਸੀ।