ਅਮਰੀਕਾ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖ਼ਲੇ ''ਤੇ ਅੱਜ ਤੋਂ ਪਾਬੰਦੀ, 7 ਹੋਰ ਦੇਸ਼ਾਂ ''ਤੇ ਅੰਸ਼ਕ ਪਾਬੰਦੀ

ਅਮਰੀਕਾ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖ਼ਲੇ ''ਤੇ ਅੱਜ ਤੋਂ ਪਾਬੰਦੀ, 7 ਹੋਰ ਦੇਸ਼ਾਂ ''ਤੇ ਅੰਸ਼ਕ ਪਾਬੰਦੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 12 ਦੇਸ਼ਾਂ ਦੇ ਨਾਗਰਿਕਾਂ 'ਤੇ ਅਮਰੀਕਾ ਵਿੱਚ ਦਾਖ਼ਲ ਹੋਣ 'ਤੇ ਪਾਬੰਦੀ ਦਾ ਹੁਕਮ ਅੱਜ ਤੋਂ ਲਾਗੂ ਹੋਣ ਜਾ ਰਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕਦਮ ਅਮਰੀਕਾ ਨੂੰ "ਵਿਦੇਸ਼ੀ ਅਤਿਵਾਦੀਆਂ" ਤੋਂ ਬਚਾਉਣ ਲਈ ਚੁੱਕਿਆ ਹੈ। ਇਸ ਸੂਚੀ ਵਿੱਚ ਏਸ਼ੀਆ ਅਤੇ ਅਫ਼ਰੀਕਾ ਮਹਾਂਦੀਪ ਦੇ ਦੇਸ਼ ਸ਼ਾਮਲ ਹਨ। ਭਾਰਤ ਦੇ ਦੋ ਗੁਆਂਢੀ ਦੇਸ਼ ਵੀ ਟਰੰਪ ਦੀ ਯਾਤਰਾ ਪਾਬੰਦੀ ਦੇ ਦਾਇਰੇ ਵਿੱਚ ਹਨ।

ਟਰੰਪ ਦੇ ਤਾਜ਼ਾ ਯਾਤਰਾ ਪਾਬੰਦੀ ਤੋਂ ਪ੍ਰਭਾਵਿਤ ਅਫ਼ਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ ਗਣਰਾਜ, ਇਕੂਟੇਰੀਅਲ ਗਿਨੀ, ਏਰੀਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਦੇਸ਼ ਹਨ।

ਬੁਰੂੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੁਏਲਾ  ਦੇ ਲੋਕਾਂ ਦੇ ਦਾਖ਼ਲੇ 'ਤੇ ਅੰਸ਼ਕ ਤੌਰ 'ਤੇ ਪਾਬੰਦੀ ਹੋਵੇਗੀ। ਟਰੰਪ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ 'ਤੇ ਸਖ਼ਤ ਪਾਬੰਦੀਆਂ ਲੱਗੀਆਂ ਹਨ, ਉਹ "ਵੱਡੇ ਪੱਧਰ 'ਤੇ ਅਤਿਵਾਦੀ ਮੌਜੂਦਗੀ" ਨੂੰ ਪਨਾਹ ਦੇਣ ਲਈ ਬਦਨਾਮ ਹਨ।