Meta ,ਫੇਸਬੁੱਕ ਦੀ ਪੈਰੇਂਟ ਕੰਪਨੀ ਨੇ 11,000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਕੀਤਾ ਨੌਕਰੀ ਤੋਂ ਬਾਹਰ। 

Meta ,ਫੇਸਬੁੱਕ ਦੀ ਪੈਰੇਂਟ ਕੰਪਨੀ ਨੇ 11,000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਕੀਤਾ ਨੌਕਰੀ ਤੋਂ ਬਾਹਰ। 

ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ 11,000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਮਾਮਲੇ ਤੋਂ ਜਾਣੂ ਲੋਕਾਂ ਦੇ ਅਨੁਸਾਰ, ਫੇਸਬੁੱਕ ਦੀ ਮੂਲ ਕੰਪਨੀ ਮੇਟਾ ਪਲੇਟਫਾਰਮਸ ਇੰਕ ਨੇ ਬੁੱਧਵਾਰ ਨੂੰ ਆਪਣੀ ਕੰਪਨੀ 'ਚ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਰਾਜਸਵ 'ਚ ਇਹ ਗਿਰਾਵਟ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀ ਵਲੋਂ ਇਹ ਕਾਰਵਾਈ ਕੀਤੀ ਗਈ ਹੈ।
ਮੇਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਅੱਜ ਇੱਕ ਬਲਾਗ ਪੋਸਟ 'ਚ ਕਿਹਾ ਕਿ ਮੈਂ ਮੇਟਾ ਦੇ ਇਤਿਹਾਸ 'ਚ ਕੀਤੇ ਗਏ ਕੁਝ ਸਭ ਤੋਂ ਔਖੇ ਬਦਲਾਵਾਂ ਨੂੰ ਸਾਂਝਾ ਕਰ ਰਿਹਾ ਹਾਂ। ਮੈਂ ਆਪਣੀ ਟੀਮ ਦੇ ਆਕਾਰ ਨੂੰ ਲਗਭਗ 13 ਫ਼ੀਸਦੀ ਘਟ ਕਰਨ ਅਤੇ ਸਾਡੇ 11,000 ਤੋਂ ਵੱਧ ਪ੍ਰਤਿਭਾਸ਼ਾਲੀ ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਕਰਨ ਦਾ ਫ਼ੈਸਲਾ ਲਿਆ ਹੈ।
ਜ਼ੁਕਰਬਰਗ ਨੇ ਕਿਹਾ, "ਅਸੀਂ ਖਰਚ 'ਚ ਕਟੌਤੀ ਕਰਕੇ ਅਤੇ Q1 ਦੇ ਰਾਹੀਂ ਆਪਣੇ ਹਾਇਰਿੰਗ ਫ੍ਰੀਜ਼ ਨੂੰ ਵਧਾ ਕੇ ਇੱਕ ਕੁਸ਼ਲ ਕੰਪਨੀ ਬਣਨ ਲਈ ਕਈ ਵਾਧੂ ਕਦਮ ਚੁੱਕ ਰਹੇ ਹਾਂ।" ਇੰਨੇ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਛਾਂਟੀ ਇਹ ਦਰਸਾਉਂਦੀ ਹੈ ਕਿ ਕੰਪਨੀ ਵਲੋਂ ਵੱਡੇ ਬਜਟ 'ਚ ਕਟੌਤੀ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੂੰ ਇਹ ਕਦਮ ਡਿਜੀਟਲ ਵਿਗਿਆਪਨ ਰਾਜਸਵ 'ਚ ਤੇਜ਼ ਮੰਦੀ ਦੇ ਕਾਰਨ ਚੁੱਕਣਾ ਪਿਆ ਹੈ।