ਮਾਲਦੀਵ ''ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ,8 ਭਾਰਤੀਆਂ ਸਣੇ 10 ਮੌਤਾਂ ਤੇ ਕਈ ਜ਼ਖ਼ਮੀ।

 ਮਾਲਦੀਵ ''ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ,8 ਭਾਰਤੀਆਂ ਸਣੇ 10 ਮੌਤਾਂ ਤੇ ਕਈ ਜ਼ਖ਼ਮੀ।

ਮਾਲੇ 'ਚ ਇਕ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਕਾਰਨ 9 ਭਾਰਤੀਆਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮਾਲਦੀਵ ਦੀ ਫਾਇਰ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਤਬਾਹ ਹੋਈ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਗਰਾਊਂਡ ਫਲੋਰ ਦੇ ਗੈਰੇਜ ਵਿਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਵਿੱਚ ਕਰੀਬ ਚਾਰ ਘੰਟੇ ਲੱਗ ਗਏ।

                                                          Image

ਮਾਲੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, "ਅਸੀਂ ਮਾਲੇ ਵਿੱਚ ਭਿਆਨਕ ਅੱਗ ਦੀ ਘਟਨਾ ਤੋਂ ਬਹੁਤ ਦੁੱਖੀ ਹਾਂ, ਜਿਸ ਵਿੱਚ ਕਥਿਤ ਤੌਰ 'ਤੇ ਭਾਰਤੀ ਨਾਗਰਿਕਾਂ ਸਮੇਤ ਕਈ ਜਾਨਾਂ ਗਈਆਂ ਹਨ। ਅਸੀਂ ਮਾਲਦੀਵ ਦੇ ਅਧਿਕਾਰੀਆਂ ਦੇ ਨਜ਼ਦੀਕੀ ਸੰਪਰਕ ਵਿੱਚ ਹਾਂ। ਕਿਸੇ ਵੀ ਮਦਦ ਲਈ ਹਾਈ ਕਮਿਸ਼ਨ ਨਾਲ ਇਨ੍ਹਾਂ ਨੰਬਰਾਂ +9607361452, +9607790701 'ਤੇ ਸੰਪਰਕ ਕੀਤਾ ਜਾ ਸਕਦਾ ਹੈ।"

                     Image