PM ਮੋਦੀ ਭਲਕੇ ਕਰਨਗੇ ਬੈਂਗਲੁਰੂ ਹਵਾਈ ਅੱਡੇ ਦੇ ਟਰਮੀਨਲ-2 ਦਾ ਉਦਘਾਟਨ ,ਤਸਵੀਰਾਂ ਵੇਖ ਰਹਿ ਜਾਵੋਗੇ ਦੰਗ। 

PM ਮੋਦੀ ਭਲਕੇ ਕਰਨਗੇ ਬੈਂਗਲੁਰੂ ਹਵਾਈ ਅੱਡੇ ਦੇ ਟਰਮੀਨਲ-2 ਦਾ ਉਦਘਾਟਨ ,ਤਸਵੀਰਾਂ ਵੇਖ ਰਹਿ ਜਾਵੋਗੇ ਦੰਗ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਯਾਨੀ ਕਿ 11 ਨਵੰਬਰ ਨੂੰ ਬੈਂਗਲੁਰੂ ਦੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-2 ਦਾ ਉਦਘਾਟਨ ਕਰਨਗੇ। ਇਸ ਹਵਾਈ ਅੱਡੇ ਦਾ ਨਿਰਮਾਣ ਲੱਗਭਗ 5,000 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

        Image 

ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਟਰਮੀਨਲ 2 ਦੇ ਖੁੱਲਣ ਦੇ ਨਾਲ ਹਵਾਈ ਅੱਡਾ ’ਤੇ ਚੈੱਕ-ਇਨ ਅਤੇ ਇਮੀਗ੍ਰੇਸ਼ਨ ਕਾਊਂਟਰਾਂ ਦੀ ਗਿਣਤੀ ਦੇ ਨਾਲ-ਨਾਲ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਦੁੱਗਣੀ ਹੋ ਜਾਵੇਗੀ, ਜੋ ਕਿ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗਾ।

           Image

ਉਨ੍ਹਾਂ ਕਿਹਾ ਕਿ ਯਾਤਰੀ 10,000 ਵਰਗ ਮੀਟਰ ਤੋਂ ਵੱਧ ਗਰੀਨ ਕੰਧਾਂ, ਹੈਂਗਿੰਗ ਗਾਰਡਨ ਅਤੇ ਬਾਹਰੀ ਬਗੀਚਿਆਂ ਵਿਚੋਂ ਦੀ ਲੰਘਣਗੇ। ਉਨ੍ਹਾਂ ਦੱਸਿਆ ਕਿ ਇਹ ਬਾਗ ਭਾਰਤ ਵਿਚ ਦੇਸੀ ਤਕਨੀਕ ਦੀ ਵਰਤੋਂ ਕਰਕੇ ਬਣਾਏ ਗਏ ਹਨ।

          Image