ਦਸੂਹਾ ''ਚ ਹੋਏ ਕਿਸਾਨ ਆਗੂ ਦੇ ਕਤਲ ਕਾਂਡ ਦੇ ਮਾਮਲੇ ''ਚ ਭਰਜਾਈ ਨਿਕਲੀ ਕਾਤਲ

ਦਸੂਹਾ ''ਚ ਹੋਏ ਕਿਸਾਨ ਆਗੂ ਦੇ ਕਤਲ ਕਾਂਡ ਦੇ ਮਾਮਲੇ ''ਚ ਭਰਜਾਈ ਨਿਕਲੀ ਕਾਤਲ

ਥਾਣਾ ਦਸੂਹਾ ਦੇ ਪਿੰਡ ਮੇਵਾ ਮਿਆਣੀ ਵਿਖੇ ਇਕ ਕਿਸਾਨ ਯੋਧਾ ਸਿੰਘ ਦੇ ਕਤਲ ਨੇ ਉਸ ਸਮੇਂ ਨਵਾ ਮੋੜ ਲੈ ਲਿਆ ਜਦੋਂ ਪੁਲਸ ਨੇ ਇਸ ਮਾਮਲੇ ਵਿਚ ਉਸ ਦੀ ਭਾਬੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਭਰਜਾਈ ਰਵਜੀਤ ਕੌਰ ਵਾਸੀ ਮੇਵਾ ਮਿਆਣੀ ਨੂੰ ਵੀ ਗ੍ਰਿਫ਼ਤਾਰ ਕਰਕੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਰਵਜੀਤ ਕੌਰ ਨੇ ਆਪਣੇ ਦਿਉਰ ਨੂੰ ਮਿਲੀਭੁਗਤ ਨਾਲ ਕਤਲ ਕਰਵਾਇਆ ਸੀ, ਜਿਸ ਸਬੰਧੀ ਬਾਰੀਕੀ ਨਾਲ ਜਾਂਚ ਜਾਰੀ ਹੈ। ਇਸ ਕਤਲ ਕਾਂਡ ਦੀਆਂ ਹੋਰ ਪਰਤਾਂ ਵੀ ਖੁੱਲ੍ਹਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਕਤਲ ਕਾਂਡ ਵਿਚ ਪਹਿਲਾਂ 2 ਮੁਲਜ਼ਮ ਗ੍ਰੰਥੀ ਗੁਰਪਾਲ ਸਿੰਘ ਵਾਸੀ ਮੇਵਾ ਮਿਆਣੀ ਅਤੇ ਹਿੰਮਤ ਸਿੰਘ ਵਾਸੀ ਸਮਰਾਏ ਜ਼ਿਲ੍ਹਾ ਗੁਰਦਾਸਪੁਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।