ਬਠਿੰਡਾ-ਮਲੋਟ ਰੋਡ ‘ਤੇ ਕੁੜੀ ਦੀ ਦੇਹ ਸੂਟਕੇਸ ‘ਚੋਂ ਮਿਲੀ , ਮੌਕੇ ‘ਤੇ ਪਹੁੰਚੀ ਪੁਲਿਸ ਦੀ ਟੀਮ ਕਰ ਰਹੀ ਜਾਂਚ

ਬਠਿੰਡਾ-ਮਲੋਟ ਰੋਡ ‘ਤੇ ਕੁੜੀ ਦੀ ਦੇਹ ਸੂਟਕੇਸ ‘ਚੋਂ ਮਿਲੀ , ਮੌਕੇ ‘ਤੇ ਪਹੁੰਚੀ ਪੁਲਿਸ ਦੀ ਟੀਮ ਕਰ ਰਹੀ ਜਾਂਚ

ਬਠਿੰਡਾ-ਮਲੋਟ ਰੋਡ ‘ਤ ਪੁਲਿਸ ਨੂੰ ਉਸ ਸਮੇਂ ਭਾਜੜਾ ਪੈ ਗਈਆਂ ਜਦੋਂ ਸੁੰਨਸਾਨ ਜਗ੍ਹਾ ‘ਤੇ ਇੱਕ ਸੂਟਕੇਸ ਪਿਆ ਮਿਲਿਆ। ਜਾਂਚ ਦੌਰਾਨ ਇਸ ਸੂਟਕੇਸ ਵਿੱਚ ਇੱਕ ਕੁੜੀ ਦੀ ਦੇਹ ਮਿਲੀ ਹੈ। ਫਿਲਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਅਤੇ ਫਾਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

                   Image

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਡੀਸੀਆਰ ਤੋਂ ਮੈਸੇਜ ਆਇਆ ਸੀ ਕਿ ਇੱਥੇ ਇੱਕ ਸੂਟਕੇਸ ਵਿੱਚ ਕੁੜੀ ਦੀ ਅੱਧੀ ਜਲੀ ਹੋਈ ਲਾਸ਼ ਮਿਲੀ ਹੈ। ਸੂਚਨਾ ਮਿਲਣ ‘ਤੇ ਅਸੀਂ ਮੌਕੇ ‘ਤੇ ਪਹੁੰਚੇ ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਮਾਮਲੇ ਦੀ ਹਰ ਐਂਗਲ ਤੋਂ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ।