- Updated: July 24, 2024 12:32 PM
ਇਟਲੀ 'ਚ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆ ਨੇ ਮਿਹਨਤਾਂ ਕਰ ਕੇ ਵੱਡੀਆ ਮੱਲਾਂ ਮਾਰੀਆ ਹਨ। ਉੱਥੇ ਇੱਥੇ ਜਨਮੀ, ਪੜੀ ਨਵੀਂ ਪੀੜੀ ਪੜਾਈ ਵਿੱਚ ਚੰਗੀ ਪਛਾਣ ਪੈਦਾ ਕਰ ਰਹੀ ਹੈ। ਇਟਲੀ ਦੇ ਲੋਮਬਾਰਦੀਆ ਸਟੇਟ ਵਿੱਚ ਪੇਦੇ ਜਿਲਾ ਬਰੇਸ਼ੀਆ ਦੇ ਸ਼ਹਿਰ ਗੇਦੀ ਨਾਲ ਸੰਬੰਧਿਤ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਨੇ ਮਿਲਾਨ ਪੋਲੀਟੈਕਨੀਕੋ ਯੂਨੀਵਰਸਿਟੀ ਮਿਲਾਨ ਤੋਂ ਦੂਸਰਾ ਸਥਾਨ ਹਾਸਿਲ ਕਰਦਿਆ ਸੂਚਨਾ ਤਕਨਾਲੋਜੀ (ਇਨਫਾਰਮੈਸ਼ਨ ਤਕਨਾਲੋਜੀ) ਦੀ ਡਿਗਰੀ ਪ੍ਰਾਪਤ ਕਰਕੇ ਦੇਸ਼, ਸਿੱਖ ਕੌਮ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ।
ਪੰਜਾਬ ਦੇ ਪਿੰਡ ਸੈਦਪੁਰ (ਸੁਲਤਾਨਪੁਰ ਲੋਧੀ) ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਕਰਨਬੀਰ ਸਿੰਘ ਦੇ ਮਾਪਿਆਂ ਜਸਵੀਰ ਸਿੰਘ ਸੰਧਾ ਅਤੇ ਮਾਤਾ ਸੁਰਿੰਦਰ ਕੌਰ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ 21 ਸਾਲਾਂ ਬੇਟੇ ਨੇ ਪੜ੍ਹਾਈ ਵਿੱਚ ਹਮੇਸ਼ਾ ਹੀ ਅੱਗੇ ਰਹੀ ਅਤੇ ਉਸ ਨੇ ਸੂਚਨਾ ਤਕਨਾਲੋਜੀ (ਇਨਫਾਰਮੈਸ਼ਨ ਤਕਨਾਲੋਜੀ) ਦੀ ਡਿਗਰੀ ਪ੍ਰਾਪਤ ਕਰ ਕੇ ਮਾਣ ਪ੍ਰਾਪਤ ਕੀਤਾ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਉਹਨਾਂ ਦਾ ਵੱਡਾ ਪੁੱਤਰ ਮਨਪ੍ਰੀਤ ਸਿੰਘ 2019 ਵਿੱਚ ਸੂਚਨਾ ਤਕਨਾਲੋਜੀ ਦੀ ਮਾਸਟਰ ਡਿਗਰੀ ਕਰ ਚੁੱਕਾ ਹੈ। ਬੀਤੇ ਦਿਨੀ ਇਟਲੀ ਭਰ ਵਿੱਚ ਵੱਸਦੇ ਸਾਕ-ਸਨੇਹੀਆਂ ਵਲੋਂ ਕਰਨਬੀਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਤੇ ਅੱਗੇ ਵਾਸਤੇ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰਨਬੀਰ ਸਿੰਘ ਦੇ ਪਿਤਾ ਜਸਵੀਰ ਸਿੰਘ ਸੰਧਾ ਲੰਬੇ ਸਮੇਂ ਤੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕ ਕਮੇਟੀ ਵਿੱਚ ਸੇਵਾਂਵਾਂ ਨਿਭਾ ਰਹੇ ਹਨ।