- Updated: June 24, 2024 02:14 PM
ਜਲੰਧਰ ਵਿਚ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਬਸਪਾ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਸਵੀਰ ਸਿੰਘ ਗੜੀ ਨੇ ਕਿਹਾ ਕਿ ਜਲੰਧਰ ਵਿਧਾਨ ਸਭਾ ਪੱਛਮੀ ਅਤੇ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਭੇਜੀ ਗਈ ਹੈ। ਇਨ੍ਹਾਂ ਵਿਚ ਮੁੱਖ ਰੂਪ ਨਾਲ ਬਸਪਾ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ, ਬਹੁਜਨ ਸਮਾਜ ਪਾਰਟੀ ਦੇ ਕੌਮੀ ਸੰਯੋਜਕ ਆਕਾਸ਼ ਆਨੰਦ, ਕੇਂਦਰੀ ਸੰਯੋਜਕ ਰਣਧੀਰ ਸਿੰਘ ਬੈਨੀਵਾਲ ਸਮੇਤ 32 ਲੋਕਾਂ ਦੇ ਨਾਂ ਸ਼ਾਮਲ ਹਨ।


ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਅਖਿਲ ਭਾਰਤੀ ਗਠਜੋੜ ਜ਼ਰੀਏ ਸੰਵਿਧਾਨ ਬਚਾਉਣ ਦੇ ਮੁੱਦੇ 'ਤੇ ਦੇਸ਼ ਦੇ ਦਲਿਤ ਪਿਛਲੇ ਵਰਗ ਅਤੇ ਘੱਟ ਗਿਣਤੀ ਵਰਗ ਨੂੰ ਗੁੰਮਰਾਰ ਕਰ ਰਹੀ ਹੈ। ਕਮਜ਼ੋਰ ਵਰਗਾਂ ਦੇ ਵੋਟ ਤਾਂ ਹਾਸਲ ਕਰ ਲਏ ਗਏ ਹਨ ਰਕ ਕਮਜ਼ੋਰ ਵਰਗਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਹਮੇਸ਼ਾ ਅਣਦੇਖੀ ਕੀਤੀ ਗਈ ਹੈ।