ਵੱਡੀ ਖ਼ਬਰ: ਲੁਧਿਆਣਾ ਕੇ ਥਾਣਾ ਮਾਡਲ ਟਾਊਨ ਦੀ SHO ਗੁਰਸ਼ਿੰਦਰ ਕੌਰ ਨੂੰ ਅਪਰਾਧ ਨੂੰ ਰੋਕਣ ’ਚ ਫੇਲ੍ਹ ਸਾਬਤ ਹੋਣ ਕਾਰਣ ਕੀਤਾ ਗਿਆ ਸਸਪੈਂਡ  

ਵੱਡੀ ਖ਼ਬਰ: ਲੁਧਿਆਣਾ ਕੇ ਥਾਣਾ ਮਾਡਲ ਟਾਊਨ ਦੀ SHO ਗੁਰਸ਼ਿੰਦਰ ਕੌਰ ਨੂੰ ਅਪਰਾਧ ਨੂੰ ਰੋਕਣ ’ਚ ਫੇਲ੍ਹ ਸਾਬਤ ਹੋਣ ਕਾਰਣ ਕੀਤਾ ਗਿਆ ਸਸਪੈਂਡ  

ਲੁਧਿਆਣਾ: ਐਤਵਾਰ ਨੂੰ ਥਾਣਾ ਮਾਡਲ ਟਾਊਨ ਦੀ ਐੱਸ. ਐੱਚ. ਓ. ਗੁਰਸ਼ਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਇਹ ਕਾਰਵਾਈ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕੀਤੀ ਹੈ ਤੇ ਇਸ ਗੱਲ ਦੀ ਪੁਸ਼ਟੀ ਆਈ. ਪੀ. ਐੱਸ. ਅਧਿਕਾਰੀ ਏ. ਸੀ. ਪੀ. ਸਿਵਲ ਲਾਈਨ ਜਸਰੂਪ ਕੌਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਥਾਣਾ ਮਾਡਲ ਟਾਊਨ ਵਿਚ ਹਰ ਰੋਜ਼ ਵਧ ਰਹੇ ਅਪਰਾਧ ਨੂੰ ਰੋਕਣ ’ਚ ਐੱਸ. ਐੱਚ. ਓ. ਫੇਲ੍ਹ ਸਾਬਤ ਹੋ ਰਹੀ ਸੀ। ਇਸੇ ਕਾਰਨ ਉਕਤ ਕਦਮ ਚੁੱਕਿਆ ਗਿਆ ਹੈ। ਫਿਲਹਾਲ ਇੱਥੇ ਨਵੇਂ ਐੱਸ. ਐੱਚ. ਓ. ਨੂੰ ਤਾਇਨਾਤ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਮਨੀ ਐਕਸਚੇਂਜਰ 2 ਭਰਾਵਾਂ ਤੋਂ ਖਿਡੌਣਾ ਪਿਸਤੌਲ ਦੀ ਨੋਕ ’ਤੇ ਵਾਰਦਾਤ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਦੋਵੇਂ ਭਰਾਵਾਂ ਨੇ ਆਸ-ਪਾਸ ਦੇ ਦੁਕਾਨਦਾਰਾਂ ਦੀ ਮਦਦ ਨਾਲ 2 ਬਦਮਾਸ਼ਾਂ ਨੂੰ ਦਬੋਚ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਕਿ ਤੀਜਾ ਭਜਨ ’ਚ ਕਾਮਯਾਬ ਹੋ ਗਿਆ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ 'ਚ ਅਜਿਹੇ ਮਾਮਲੇ ਵੇਖਣ ਨੂੰ ਮਿਲੇ ਹਨ। ਲੁਧਿਆਣਾ 'ਚ ਇੱਕ ਵਪਾਰੀ ਨੂੰ ਵੀ ਕਿਡਨੈਪ ਕਰ ਕੇ ਗੋਲੀ ਮਾਰੀ ਗਈ ਸੀ। ਕਪੂਰਥਲਾ ਵਿਚ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਭਰਾ ਬਣ ਕੇ ਫਿਰੌਤੀ ਮੰਗੀ ਤੇ ਬਾਅਦ ‘ਚ ਲੁਧਿਆਣਾ ਵਿਖੇ ਬਦਮਾਸ਼ਾਂ ਨੇ ਇੱਕ ਕੱਪੜਾ ਕਾਰੋਬਾਰੀ ਨੂੰ ਅਗਵਾ ਕਰ ਲਿਆ ਸੀ। ਜਦੋਂ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਗੋਲੀ ਮਾਰ ਕੇ ਉਸ ਨੂੰ ਸੜਕ ‘ਤੇ ਸੁੱਟ ਦਿੱਤਾ।