- Updated: March 23, 2023 03:41 PM
ਦੱਖਣੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿਚ ਅੱਜ ਮਤਲਬ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੌਂ ਸਾਲਾਂ ਵਿੱਚ ਆਏ ਸਭ ਤੋਂ ਵੱਡੇ ਭੂਚਾਲ ਨੇ ਰਾਜ ਦੇ ਕਈ ਹਿੱਸਿਆਂ ਨੂੰ ਹਿਲਾ ਦਿੱਤਾ।ਜਿਓਸਾਇੰਸ ਆਸਟ੍ਰੇਲੀਆ ਦੇ ਅਨੁਸਾਰ ਫਲਿੰਡਰਜ਼ ਖੇਤਰ ਵਿੱਚ ਸਵੇਰੇ 9:53 ਵਜੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਰਾਜ ਵਿੱਚ ਪਿਛਲੀ ਵਾਰ ਇਸ ਪੈਮਾਨੇ ਦਾ ਭੂਚਾਲ 29 ਅਪ੍ਰੈਲ, 2014 ਨੂੰ ਯੂੰਟਾ ਖੇਤਰ ਵਿੱਚ 4.7 ਦੀ ਤੀਬਰਤਾ ਨਾਲ ਦਰਜ ਕੀਤਾ ਗਿਆ ਸੀ। ਇਸ ਸਬੰਧੀ ਹੋਰ ਵੇਰਵੇ ਸਾਹਮਣੇ ਆਉਣੇ ਬਾਕੀ ਹਨ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।