ਮਲੇਸ਼ੀਆ ਤੋਂ ਭਾਰਤ ਆਏ ਭਰਤਨਾਟਿਅਮ ਦੇ ਗੁਰੂ ,ਚੱਲਦੇ ਪ੍ਰੋਗਰਾਮ ''ਚ ਵਾਪਰ ਗਿਆ ਭਾਣਾ। 

 ਮਲੇਸ਼ੀਆ ਤੋਂ ਭਾਰਤ ਆਏ ਭਰਤਨਾਟਿਅਮ ਦੇ ਗੁਰੂ ,ਚੱਲਦੇ ਪ੍ਰੋਗਰਾਮ ''ਚ ਵਾਪਰ ਗਿਆ ਭਾਣਾ। 

ਭਰਤਨਾਟਿਅਮ ਦੇ ਪ੍ਰਮੁੱਖ ਗੁਰੂ ਸ਼੍ਰੀ ਗਣੇਸ਼ਨ ਇੱਥੇ ਇਕ ਸੱਭਿਆਚਾਰਕ ਸਮਾਰੋਹ ’ਚ ਸ਼ਾਮਲ ਹੋਣ ਦੌਰਾਨ ਡਿੱਗ ਪਏ ਅਤੇ ਜਦੋਂ ਉਨ੍ਹਾਂ ਨੂੰ ਸ਼ਹਿਰ ਦੇ ਇਕ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਲਗਭਗ 60 ਸਾਲ ਦੇ ਸਨ। ਗਣੇਸ਼ਨ ਮਲੇਸ਼ੀਆ ਦੇ ਕੁਆਲਾਲੰਪੁਰ ’ਚ ਸ਼੍ਰੀ ਗਣੇਸ਼ਾਲਯ ਦੇ ਨਿਰਦੇਸ਼ਕ ਵੀ ਹਨ। 

ਜਾਣਕਾਰੀ ਮੁਤਾਬਕ ਸ਼੍ਰੀ ਗਣੇਸ਼ਨ ਇੱਥੇ ਇਕ ਸੱਭਿਆਚਾਰਕ ਸੰਗਠਨ ਤੋਂ ਐਵਾਰਡ ਹਾਸਲ ਕਰਨ ਆਏ ਸਨ, ਜੋ ਇੱਥੇ ਭਾਂਜਾ ਕਲਾ ਪੰਡਾਲ ’ਚ ਤਿੰਨ ਦਿਨਾ ਦੇਵਦਾਸੀ ਨ੍ਰਿਤ ਪ੍ਰੋਗਰਾਮ ਆਯੋਜਿਤ ਕਰ ਰਿਹਾ ਸੀ। ਅੱਜ ਪ੍ਰੋਗਰਾਮ ਦਾ ਆਖ਼ਰੀ ਦਿਨ ਸੀ। ਮੌਕੇ ਦੇ ਗਵਾਹਾਂ ਅਨੁਸਾਰ , ਮਲੇਸ਼ੀਆਈ ਨਾਗਰਿਕ ਸ਼੍ਰੀ ਗਣੇਸ਼ਨ ਨੇ ਆਪਣਾ ਨ੍ਰਿਤ ਕੀਤਾ ਅਤੇ ਬਾਅਦ ’ਚ ਜੋਤ ਜਗਾਉਂਦੇ ਸਮੇਂ ਮੰਚ ’ਤੇ ਡਿੱਗ ਪਏ। ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।