- Updated: August 03, 2026 03:11 PM
ਮੱਧ ਪੂਰਬ ਵਿੱਚ ਜੰਗ ਦੇ ਬੱਦਲ ਇੱਕ ਵਾਰ ਫਿਰ ਗੂੜ੍ਹੇ ਹੋ ਗਏ ਹਨ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਹੋਰਮੁਜ਼ ਸਟ੍ਰੇਟ ਵਿੱਚ ਇੱਕ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ ਦੀ ਤਸਵੀਰ ਜਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ (IRGC) ਵੱਲੋਂ ਰਾਤ ਵੇਲੇ ਕੀਤੇ ਗਏ ਇੱਕ ਹਮਲੇ ਕਾਰਨ ਲੱਗੀ ਹੈ।
ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਹੋਣ ਵਾਲੇ ਅਮਰੀਕੀ ਹਮਲੇ ਨੂੰ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ 'ਤੇ ਸਹਿਮਤੀ ਬਣ ਗਈ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਈਰਾਨ ਹੋਰਮੁਜ਼ ਦੇ ਜਲਡਮਰੂ ਨੂੰ ਪੂਰੀ ਤਰ੍ਹਾਂ ਖੋਲ੍ਹਣ ਸਮੇਤ ਹੋਰ ਸ਼ਰਤਾਂ 'ਤੇ ਸਹਿਮਤ ਹੋ ਗਿਆ ਹੈ ।
IRGC ਨੇ ਪ੍ਰਸਤਾਵ ਕੀਤਾ ਰੱਦ ਹਾਲਾਂਕਿ, ਤਾਜ਼ਾ ਘਟਨਾਕ੍ਰਮ ਨੇ ਅਮਰੀਕੀ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। ਰਿਪੋਰਟਾਂ ਅਨੁਸਾਰਲ IRGC ਨੇ ਅਮਰੀਕਾ ਦੇ ਇਸ ਜੰਗਬੰਦੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਰਾਤੋ-ਰਾਤ ਤੇਲ ਟੈਂਕਰ 'ਤੇ ਕੀਤੇ ਗਏ ਹਮਲੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਖੇਤਰ ਵਿੱਚ ਤਣਾਅ ਘਟਣ ਦੀ ਬਜਾਏ ਹੋਰ ਵਧ ਸਕਦਾ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਵਧਦੀ ਇਸ ਖਿੱਚੋਤਾਣ ਨੇ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।