ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ: ਗੁਰਦਾਸਪੁਰ ‘ਚ ਪਾਕਿ ਸਰਹੱਦ ‘ਤੇ ਡ੍ਰੋਨ ਮੂਵਮੈਂਟ, BSF ਨੇ ਫਾਇਰਿੰਗ ਕਰ ਭਜਾਇਆ, ਤਲਾਸ਼ੀ ‘ਚ ਹਥਿਆਰ ਬਰਾਮਦ

ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ: ਗੁਰਦਾਸਪੁਰ ‘ਚ ਪਾਕਿ ਸਰਹੱਦ ‘ਤੇ ਡ੍ਰੋਨ ਮੂਵਮੈਂਟ, BSF ਨੇ ਫਾਇਰਿੰਗ ਕਰ ਭਜਾਇਆ, ਤਲਾਸ਼ੀ ‘ਚ ਹਥਿਆਰ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਬੀਤੀ ਰਾਤ ਇਕ ਵਾਰ ਫਿਰ ਪਾਕਿ ਡਰੋਨ ਨੇ ਭਾਰਤੀ ਸਰਹੱਦ 'ਤੇ ਦਸਤਕ ਦਿੱਤੀ, ਜਿਸ ਨੂੰ ਦੇਖਦੇ ਹੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕੀਤੀ ਅਤੇ ਡਰੋਨ ਦਾ ਪਿੱਛਾ ਕੀਤਾ। ਤਲਾਸ਼ੀ ਲੈਣ ਤੋਂ ਬਾਅਦ ਜਵਾਨਾਂ ਨੇ ਡਰੋਨ ਰਾਹੀਂ ਸੁੱਟਿਆ ਹਥਿਆਰ ਬਰਾਮਦ ਕਰ ਲਿਆ।

ਸੀਮਾ ਸੁਰੱਖਿਆ ਬਲ ਦੇ ਸੂਤਰਾਂ ਅਨੁਸਾਰ ਬੀਤੀ ਰਾਤ ਗੁਰਦਾਸਪੁਰ ਸੈਕਟਰ ਦੀ ਮੇਟਲਾ ਚੌਂਕੀ ਨੇੜੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਡਰੋਨ ਆਉਣ ਦੀ ਆਵਾਜ਼ ਸੁਣੀ, ਜਿਸ ਨੂੰ ਦੇਖਦੇ ਹੀ ਜਵਾਨਾਂ ਨੇ 54 ਰਾਊਂਡ ਫ਼ਾਇਰ ਕੀਤੇ ਅਤੇ ਡਰੋਨ ਨੂੰ ਵਾਪਸ ਭੇਜ ਦਿੱਤਾ । ਇਸ ਦੇ ਨਾਲ ਹੀ ਜਵਾਨਾਂ ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਦੌਰਾਨ ਇਲਾਕੇ 'ਚੋਂ 5 ਪਿਸਤੌਲ, 10 ਮੈਗਜ਼ੀਨ ਅਤੇ 91 ਕਾਰਤੂਸ ਬਰਾਮਦ ਕੀਤੇ ਗਏ।