ਖਾਲਿਸਤਾਨੀਆਂ ਦਾ ਕੈਨੇਡਾ ’ਚ ਭਾਰਤੀ ਦੂਤਘਰ ਦੇ ਸਾਹਮਣੇ ਪ੍ਰਦਰਸ਼ਨ, ਤਿਰੰਗੇ ਦਾ ਵੀ ਕੀਤਾ ਅਪਮਾਨ।

ਖਾਲਿਸਤਾਨੀਆਂ ਦਾ ਕੈਨੇਡਾ ’ਚ ਭਾਰਤੀ ਦੂਤਘਰ ਦੇ ਸਾਹਮਣੇ ਪ੍ਰਦਰਸ਼ਨ, ਤਿਰੰਗੇ ਦਾ ਵੀ ਕੀਤਾ ਅਪਮਾਨ।

ਕੈਨੇਡਾ ’ਚ ਖਾਲਿਸਤਾਨ ਸਮਰਥਕਾਂ ਨੇ ਸੋਮਵਾਰ ਨੂੰ ਭਾਰਤ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਖਾਲਿਸਤਾਨੀ ਸਮਰਥਕਾਂ ਨੇ ਵੈਨਕੂਵਰ ਸਥਿਤ ਭਾਰਤੀ ਦੂਤਘਰ ਦੇ ਸਾਹਮਣੇ ਪੈਰਾਂ ਹੇਠ ਰੱਖ ਕੇ ਤਿਰੰਗੇ ਝੰਡੇ ਦਾ ਵੀ ਅਪਮਾਨ ਕੀਤਾ। ਵੈਨਕੂਵਰ 'ਚ ਸਿੱਖਸ ਫਾਰ ਜਸਟਿਸ ਦੇ ਪ੍ਰਦਰਸ਼ਨਕਾਰੀ ਭਾਰਤੀ ਦੂਤਘਰ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਖਾਲਿਸਤਾਨ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ। ਇਹ ਲੋਕ ਆਪਣੇ ਨਾਲ ਤਿਰੰਗੇ ਦਾ ਇਕ ਵੱਡਾ ਬੈਨਰ ਲੈ ਕੇ ਆਏ ਸਨ, ਜਿਸ ਨੂੰ ਉਨ੍ਹਾਂ ਨੇ ਜ਼ਮੀਨ ’ਤੇ ਵਿਛਾ ਦਿੱਤਾ ਅਤੇ ਇਸ ’ਤੇ ਤੁਰਦੇ ਵੀ ਦਿਖਾਈ ਦਿੱਤੇ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਦਾ ਵੀ ਅਪਮਾਨ ਕੀਤਾ।

                            Image

ਖਾਲਿਸਤਾਨ ਸਮਰਥਕਾਂ ਨੇ ਦੂਜਾ ਪ੍ਰਦਰਸ਼ਨ ਓਟਾਵਾ ਸਥਿਤ ਭਾਰਤੀ ਦੂਤਘਰ ਦੇ ਬਾਹਰ ਕੀਤਾ। ਸਿੱਖਸ ਫਾਰ ਜਸਟਿਸ ਨੇ ਅੰਦਾਜ਼ਾ ਲਗਾਇਆ ਸੀ ਕਿ ਇਸ ਪ੍ਰਦਰਸ਼ਨ 'ਚ ਸੈਂਕੜੇ ਲੋਕ ਆਉਣਗੇ ਪਰ ਓ. ਸੀ. ਆਈ. ਭਾਵ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਦੇ ਰੱਦ ਹੋਣ ਦੇ ਡਰੋਂ ਸਿਰਫ 30 ਲੋਕ ਹੀ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਦਿਹਾੜੀ ’ਤੇ ਬੁਲਾਇਆ ਗਿਆ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਭਾਰਤ ’ਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਟ੍ਰੈਵਲ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ। ਇਸ ਤਹਿਤ ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡੀਅਨ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਕਿਉਂਕਿ ਸੋਸ਼ਲ ਮੀਡੀਆ ’ਤੇ ਕੈਨੇਡਾ ਵਿਰੁੱਧ ਰੋਸ ਅਤੇ ਨਾਂ-ਪੱਖੀ ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ਇਹ ਕੈਨੇਡਾ ਦੀ ਦੂਜੀ ਐਡਵਾਈਜ਼ਰੀ ਹੈ।

                        Image

ਪ੍ਰਦਰਸ਼ਨ ਦੇ ਮੱਦੇਨਜ਼ਰ ਭਾਰਤੀ ਦੂਤਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਨੇ ਦੂਤਘਰ ਨੂੰ ਜਾਣ ਵਾਲੀਆਂ ਸੜਕਾਂ ’ਤੇ ਬੈਰੀਕੇਡ ਲਗਾ ਦਿੱਤੇ ਹਨ।