ਬਜਟ ਤੋਂ ਬਾਹਰ ਨਹੀਂ ਪੰਜਾਬ,ਦੂਜੇ ਸੂਬਿਆਂ ਵਾਂਗ ਹੀ ਪੰਜਾਬ ਨੂੰ ਮਿਲਿਆ ਬਜਟ : ਰਵਨੀਤ ਬਿੱਟੂ

ਬਜਟ ਤੋਂ ਬਾਹਰ ਨਹੀਂ ਪੰਜਾਬ,ਦੂਜੇ ਸੂਬਿਆਂ ਵਾਂਗ ਹੀ ਪੰਜਾਬ ਨੂੰ ਮਿਲਿਆ ਬਜਟ : ਰਵਨੀਤ ਬਿੱਟੂ

ਅੱਜ ਰਵਨੀਤ ਬਿੱਟੂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਬਜਟ ਤੋਂ ਬਾਹਰ ਨਹੀਂ ਹੈ। ਬਜਟ ’ਚ ਜਿਹੜੀਆਂ ਵੀ ਸਕੀਮਾਂ ਜਾਂ ਜਿੰਨਾਂ ਵੀ ਪੈਸਾ ਬਾਕੀ ਸੂਬਿਆਂ ਨੂੰ ਮਿਲਿਆ ਹੈ ਉਨ੍ਹਾਂ ਹੀ ਪੰਜਾਬ ਨੂੰ ਵੀ ਮਿਲਿਆ ਹੈ।  ਉਨ੍ਹਾਂ ਨੇ ਕਿਹਾ ਜੇਕਰ ਕਿਸਾਨੀ ਦੀ ਗੱਲ ਕਰੀਏ ਤਾਂ 1 ਲੱਖ 52 ਹਜ਼ਾਰ ਕੋਰੜ ਰੁਪਏ ਪੰਜਾਬ ਨੂੰ ਬਜਟ ’ਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਅੱਜ ਤੋਂ ਪਹਿਲਾਂ ਕਦੇ ਵੀ, ਇਸ ਦਾ ਤੀਜਾ ਹਿੱਸਾ ਵੀ ਐਗਰੀਕਲਚਰ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਅੰਕੜੇ ਤੁਹਾਡੇ ਸਾਹਮਣੇ ਹਨ।
 

ਉਨ੍ਹਾਂ ਕਿਹਾ ਕਿ 1 ਕੋਰੜ ਕਿਸਾਨਾਂ ਨੂੰ 2 ਸਾਲ ਦੇ ’ਚ ਆਰਗੈਨਾਇਕ ਖੇਤੀ ਨਾਲ ਜੋੜਨਾ ਹੈ, ਉਨ੍ਹਾਂ ਕਿਹਾ ਅੱਗੇ ਜ਼ਮਾਨਾ ਆਰਗੈਨਾਇਕ ਖੇਤੀ ਦਾ ਹੈ। ਉਨ੍ਹਾਂ ਕਿਹਾ ਸਾਨੂੰ ਖਾਦਾਂ ’ਚ ਨਿਕਲਣਾ ਪੈਣਾ ਹੈ। ਕਿਉਂਕਿ ਖਾਦਾਂ ਨੇ ਪੰਜਾਬ ਨੂੰ ਕੈਂਸਰ ਤੱਕ ਪਹੁੰਚਾ ਦਿੱਤਾ ਹੈ। ਅੱਜ ਕੇਂਦਰ ਸਰਕਾਰ ਨੇ ਮੁੜ ਜੋ ਕੈਂਸਰ ਦੀਆਂ ਦਵਾਈਆਂ ਟੈਕਸ ਮੁਕਤ ਕੀਤੀਆਂ ਹਨ। 

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ‘‘ਮਿਸ਼ਨ ਫਾਰ ਪਲਸਿਸ ਆਇਲ’ ਸਭ ਤੋਂ ਵੱਧ ਇਸ ’ਤੇ ਧਿਆਨ ਦੇਣ ਦੀ ਲੋੜ ਹੈ। ਭਾਵ ਕਿ ‘‘ਆਤਮ ਨਿਰਭਰ ਭਾਰਤ ’’ ਬਣਾਉਣ ਲਈ ਜਿਹੜੀਆਂ ਦਾਲਾਂ ਜਾਂ ਤੇਲ ਸਾਨੂੰ ਬਾਹਰ ਤੋਂ ਨਾਲ ਮੰਗਵਾਉਣੀਆਂ ਪੈਂਦੀਆਂ ਹਨ। ਇਸ ’ਚ ਖਾਸ ਤੌਰ ’ਤੇ ਸਰ੍ਹੋਂ, ਮੂੰਗਫਲੀ, ਸੋਇਆਬੀਨ, ਸੂਰਜ ਮੁਖੀ ਇਨ੍ਹਾਂ ਦਾ ਤੇਲ ਸਾਨੂੰ ਬਾਹਰ ਤੋਂ ਖਰੀਦਣਾ ਪੈਂਦਾ ਹੈ। ਆਉਣ ਵਾਲੇ ਦਿਨਾਂ ’ਚ ਸਰਕਾਰ ਇਨ੍ਹਾਂ ਖੇਤੀ ’ਤੇ ਧਿਆਨ ਕੇਂਦਰਿਤ ਕਰੇਗੀ ਇਸ ਖੇਤੀ ਦਾ ਭਾਅ ਵੀ ਵਧੀਆ ਦੇਵੇਗੀ। 

ਰਵਨੀਤ ਬਿੱਟੂ ਨੇ ਕਿਹਾ ਇੱਕ ਮਹੀਨਾ ਹੋਇਆ MSP ਦਾ ਐਲਾਨ ਕੀਤਾ ਸੀ। ਇਸ ਵਿਚ ਖਾਸ ਤੌਰ ’ਤੇ ਰਿਲੀਜ਼ ਆਫ਼ ਨਵੀਂ ਵਰਾਇਟੀ ਸਭ ਤੋਂ ਵੱਧ ਉਸ ਦੀ ਲੋੜ ਹੈ। ਉਨ੍ਹਾਂ ਚਾਹੇ ਉਹ ਯੂਨੀਵਰਸਿਟੀ, ਪ੍ਰਾਈਵੇਟ ਆਦਾਰੇ ਹੋਣ। ਉਨ੍ਹਾਂ ਕਿਹਾ ਕਿ 109 ਕਿਸਮਾਂ ਲਈ ਸਰਕਾਰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਇੱਕ ਪੰਜਾਬ ਹੈ ਜਿਸ ਨੇ ਦੇਸ਼ ਨੂੰ ਅਜ਼ਾਦ ਕਰਵਾਇਆ ਹੈ। ਪੰਜਾਬ ਦੇ ਲੋਕ ਜਿਹੜੇ ਲੜਾਈ ਲੜ ਰਹੇ ਹਨ, ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਸਾਰਾ ਦੇਸ਼ ਮੰਨਦਾ ਹੈ ਕਿ ਸਾਡਾ ਅੰਨਦਾਤਾ ਪੰਜਾਬ ਹੈ।  ਜਿਨ੍ਹਾਂ ਨੇ ਜਦੋਂ ਦੇਸ਼ ਭੁੱਖਾ ਸੀ ਢਿੱਠ ਭਰਿਆ। ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਅਧਿਕਾਰ ਮਿਲਣਾ ਚਾਹੀਦਾ ਹੈ।