- Updated: June 26, 2024 05:55 PM
ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਤੋਂ ਗੁਲਾਮੀ ਨੂੰ ਖ਼ਤਮ ਕਰਨ ਦੀ ਮੰਗ ਕੀਤੀ। ਦਰਅਸਲ 31 ਸਾਲਾ ਸਤਨਾਮ ਸਿੰਘ ਬਿਨਾਂ ਕਿਸੇ ਕਾਨੂੰਨੀ ਕਾਗਜ਼ਾਤ ਦੇ ਇਕ ਕਿਸਾਨ ਵਜੋਂ ਕੰਮ ਕਰ ਰਿਹਾ ਸੀ। ਪਿਛਲੇ ਹਫ਼ਤੇ ਮਸ਼ੀਨ ਨਾਲ ਉਸ ਦਾ ਬਾਂਹ ਵੱਢੇ ਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਸਤਨਾਮ ਸਿੰਘ ਜਿਸ ਕੋਲ ਕੰਮ ਕਰ ਰਿਹਾ ਸੀ, ਉਸ ਨੇ ਉਨ੍ਹਾਂ ਨੂੰ ਵੱਢੇ ਹੋਈ ਬਾਂਹ ਨਾਲ ਸੜਕ ਕਿਨਾਰੇ ਸੁੱਟ ਦਿੱਤਾ ਸੀ।
ਉੱਥੇ ਹੀ ਸਤਨਾਮ ਸਿੰਘ ਨਾਲ ਹੋਏ ਅਣਮਨੁੱਖੀ ਰਵੱਈਏ ਦੀ ਨਿੰਦਾ ਕਰਦੇ ਹੋਏ ਪੀ.ਐੱਮ. ਮੇਲੋਨੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਰਵੱਈਆ ਕਰਨ ਵਾਲੇ ਇਤਾਲਵੀ ਲੋਕਾਂ ਨਾਲ ਸੰਬੰਧਤ ਨਹੀਂ ਹਨ। ਮੇਲੋਨੀ ਨੇ ਕਿਹਾ ਕਿ ਸੰਗਠਿਤ ਸਮੂਹਾਂ ਵਲੋਂ ਇਟਲੀ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਰਾਹੀਂ ਇਟਲੀ ਦੀ ਵੀਜ਼ਾ ਪ੍ਰਣਾਲੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਪਣੇ ਕੈਬਨਿਟ ਮੰਤਰੀਆਂ ਨਾਲ ਗੱਲ ਕਰਦੇ ਹੋਏ ਮੇਲੋਨੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਬੇਰਹਿਮ ਘਟਨਾ ਦੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।