''ਆਪ'' ਵਿਚ ਕਾਂਗਰਸ ਛੱਡ ਸ਼ਾਮਲ ਹੋਏ ਸਾਬਕਾ ਵਿਧਾਇਕ ਨੇ ਹੁਣ ''ਆਪ'' ਤੋਂ ਵੀ ਦਿਤਾ ਅਸਤੀਫਾ

''ਆਪ'' ਵਿਚ ਕਾਂਗਰਸ ਛੱਡ ਸ਼ਾਮਲ ਹੋਏ ਸਾਬਕਾ ਵਿਧਾਇਕ ਨੇ ਹੁਣ ''ਆਪ'' ਤੋਂ ਵੀ ਦਿਤਾ ਅਸਤੀਫਾ

ਲੁਧਿਆਣਾ ਵਿੱਚ ਇੱਕ ਹੋਟਲ ਕਾਰੋਬਾਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੱਸੀ ਖੰਗੂੜਾ ਨੇ ਅਸਤੀਫਾ ਦੇ ਦਿੱਤਾ ਹੈ। ਜੱਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।

ਜੱਸੀ ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਮਜ਼ਬੂਤ ​​ਦਾਅਵੇਦਾਰ ਸਨ।ਪਾਰਟੀ ਨੇ ਜੱਸੀ 'ਤੇ ਭਰੋਸਾ ਜਤਾਉਣ ਦੀ ਬਜਾਏ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੂ ਨੂੰ ਟਿਕਟ ਦੇ ਦਿੱਤੀ। ਜਿਸ ਕਾਰਨ ਜੱਸੀ ਪਾਰਟੀ ਤੋਂ ਨਾਰਾਜ਼ ਸੀ।

ਜਸਵੀਰ ਸਿੰਘ ਜੱਸੀ ਖੰਗੂੜਾ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ। ਜਸਬੀਰ ਸਿੰਘ ਜੱਸੀ ਖੰਗੂੜਾ ਨੇ ਕਿਲਾ ਰਾਏਪੁਰ ਤੋਂ 2007 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਜਿੱਤੀਆਂ। ਇਸ ਤੋਂ ਬਾਅਦ ਉਹ ਮੁੱਲਾਂਪੁਰ ਦਾਖਾ ਤੋਂ 2012 ਦੀ ਚੋਣ ਹਾਰ ਗਏ। ਉਹ ਇਸ ਵਾਰ ਵੀ ਇੱਥੋਂ ਚੋਣ ਲੜਨਾ ਚਾਹੁੰਦੇ ਸਨ।

ਜੱਸੀ ਖੰਗੂੜਾ ਸ਼ਹਿਰ ਦੇ ਵੱਡੇ ਕਾਰੋਬਾਰੀਆਂ ਵਿੱਚੋਂ ਇਕ ਜਾਣਿਆ ਜਾਂਦਾ ਹੈ, ਉਹ ਲੁਧਿਆਣਾ ਸ਼ਹਿਰ ਵਿੱਚ ਪੰਜ ਤਾਰਾ ਹੋਟਲ ਪਾਰਕ ਪਲਾਜ਼ਾ ਦਾ ਵੀ ਮਾਲਕ ਹੈ। ਇਸ ਦੇ ਨਾਲ ਉਹ ਹੋਰ ਵੀ ਕਈ ਕਾਰੋਬਾਰ ਕਰਦੇ ਹਨ। ਜੱਸੀ ਖੰਗੂੜਾ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਸਨ।