MS ਧੋਨੀ ਦੇ ਪ੍ਰਸ਼ੰਸਕ ਨੇ ਉਸ ਦੀ ਇਕ ਝਲਕ ਲਈ ਵੇਚ ਦਿੱਤੀ ਬਾਈਕ, 557 ਕਿਲੋਮੀਟਰ ਦਾ ਸਫਰ ਕੀਤਾ ਤੈਅ। 

MS ਧੋਨੀ ਦੇ ਪ੍ਰਸ਼ੰਸਕ ਨੇ ਉਸ ਦੀ ਇਕ ਝਲਕ ਲਈ ਵੇਚ ਦਿੱਤੀ ਬਾਈਕ, 557 ਕਿਲੋਮੀਟਰ ਦਾ ਸਫਰ ਕੀਤਾ ਤੈਅ। 

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕਿੰਨੇ ਚਾਹੁਣ ਵਾਲੇ ਹਨ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ। ਚੇਨਈ ਹੋਵੇ ਜਾਂ ਬੰਗਲੌਰ ਜਾਂ ਰਾਜਸਥਾਨ, ਦੇਸ਼ ਦੇ ਹਰ ਕੋਨੇ ਵਿਚ ਮਾਹੀ ਨੂੰ ਪਸੰਦ ਕਰਨ ਵਾਲਿਆਂ ਦੀ ਵੱਡੀ ਗਿਣਤੀ ਹੈ। IPL ਵਿਚ ਖਾਸ ਤੌਰ ‘ਤੇ ਧੋਨੀ ਨੂੰ ਲੈ ਕੇ ਦੀਵਾਨਗੀ ਸਾਫ ਨਜ਼ਰ ਆਉਂਦੀ ਹੈ। ਧੋਨੀ ਦੀ ਇਕ ਝਲਕ ਦੇਖਣ ਲਈ ਉਨ੍ਹਾਂ ਦੇ ਅਜਿਹੇ ਹੀ ਇਕ ਫੈਨ ਨੇ ਆਪਣੀ ਬਾਈਕ ਵੇਚ ਦਿੱਤੀ। ਚੇਨਈ ਸੁਪਰ ਕਿੰਗਸ ਸੋਮਵਾਰ ਨੂੰ ਚਿੰਨਾਸਵਾਮੀ ਸਟੇਡੀਅਮ ਵਿਚ ਮੈਚ ਖੇਡਣ ਉਤਰੀ।ਹਜ਼ਾਰਾਂ ਦੀ ਗਿਣਤੀ ਵਿਚ ਫੈਨਸ ਆਪਣੇ ਮਨਪਸੰਦ ਟੀਮ ਨੂੰ ਚੀਅਰ ਕਰਨ ਪਹੁੰਚੇ ਸਨ। ਆਰਸੀਬੀ ਦੇ ਘਰ ਵਿਚ ਚੇਨਈ ਦੇ ਸਮਰਥਕ ਵੀ ਘੱਟ ਨਹੀਂ ਸੀ। ਇਕ ਅਜਿਹਾ ਹੀ ਫੈਨ ਸੀ ਜੋ ਕਿ CSK ਦੀ ਜਰਸੀ ਵਿਚ ਮੈਚ ਦੇਖਣ ਪਹੁੰਚਿਆ ਸੀ।

ਇਸ ਫੈਨ ਨੇ ਆਪਣੇ ਹੱਥ ਵਿਚ ਪਲੇਅਕਾਰਡ ਫੜਿਆ ਹੋਇਆ ਸੀ ਜਿਸ ‘ਤੇ ਧੋਨੀ ਨੂੰ ਲੈ ਕੇ ਉਸ ਦੀ ਦੀਵਾਨਗੀ ਦਾ ਫਲਸਫਾ ਲਿਖਿਆ ਸੀ। ਫੈਨ ਦੇ ਹੱਥ ਵਿਚ ਜੋ ਕਾਰਡ ਸੀ ਉਸ ‘ਤੇ ਲਿਖਿਆ ਸੀ-‘ਮੈਂ ਆਪਣੀ ਬਾਈਕ ਵੇਚ ਕੇ ਬੱਸ ਧੋਨੀ ਨੂੰ ਦੇਖਣ ਆਇਆ ਹਾਂ, ਉਹ ਵੀ ਸਿੱਧਾ ਗੋਆ ਤੋਂ।’ ਧੋਨੀ ਦੀ ਇਕ ਝਲਕ ਲਈ ਫੈਨ ਨੇ ਆਪਣੀ ਬਾਈਕ ਵੇਚ ਦਿੱਤੀ ਤੇ ਫਿਰ 557 ਕਿਲੋਮੀਟਰ ਦਾ ਸਫਰ ਤੈਅ ਕਰਕੇ ਉਹ ਗੋਆ ਤੋਂ ਬੰਗਲੌਰ ਪਹੁੰਚਿਆ। ਇਹ ਇਸ ਫੈਨ ਦੀ ਕਿਸਮਤ ਹੀ ਸੀ ਕਿ ਉਨ੍ਹਾਂ ਨੂੰ ਧੋਨੀ ਨੂੰ ਬੱਲੇਬਾਜ਼ੀ ਕਰਦੇ ਦੇਖਣ ਦਾ ਮੌਕਾ ਮਿਲ ਗਿਆ। ਮਾਹੀ ਪਾਰੀ ਖਤਮ ਹੋਣ ਤੋਂ 2 ਗੇਂਦ ਪਹਿਲਾਂ ਮੈਦਾਨ ‘ਤੇ ਆਏ ਤੇ ਉਨ੍ਹਾਂ ਨੇ ਸਿਰਫ ਇਕ ਹੀ ਗੇਂਦ ਖੇਡੀ। ਇਕ ਗੇਂਦ ‘ਤੇ ਇਕ ਦੌੜ ਬਣਾ ਕੇ ਉਹ ਨਾਟਆਊਟ ਰਹੇ।

                         Image

ਧੋਨੀ ਦੀ ਟੀਮ ਨੇ ਇਸ ਫੈਨ ਨੂੰ ਨਿਰਾਸ਼ ਨਹੀਂ ਕੀਤਾ ਤੇ ਖਾਸ ਤੋਹਫਾ ਦਿੱਤਾ। ਚੇਨਈ ਸੁਪਰ ਕਿੰਗਸ ਨੇ ਇਹ ਰੋਮਾਂਚਕ ਮੈਚ 8 ਦੌੜਾਂ ਨਾਲ ਆਪਣੇ ਨਾਂ ਕੀਤਾ। ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 226 ਦੌੜਾਂ ਬਣਾਈਆਂ ਸਨ। ਜਵਾਬ ਵਿਚ ਆਰਸੀਬੀਦੀ ਟੀਮ ਸਿਰਫ 218 ਦੌੜਾਂ ਹੀ ਬਣਾ ਸਕੀ ਤੇ ਮੁਕਾਬਲਾ ਗੁਆ ਬੈਠੀ।