"ਤਨਿਸ਼ਕਾ" ਕਰ ਰਹੀ 15 ਸਾਲ ਦੀ ਉਮਰ ''ਚ BA ਪਾਸ ਕਰਨ ਦੀ ਕੋਸ਼ਿਸ਼ , PM ਮੋਦੀ ਨੇ ਵਧਾਇਆ ਹੌਂਸਲਾ। 

ਇੰਦੌਰ ਦੀ ਤਨਿਸ਼ਕਾ ਸੁਜੀਤ ਸਿਰਫ਼ 15 ਸਾਲ ਦੀ ਉਮਰ 'ਚ ਬੀ.ਏ. ਦੀ ਪ੍ਰੀਖਿਆ ਪਾਸ ਕਰ ਕੇ ਇਤਿਹਾਸ ਰਚਣ ਦੀ ਕੋਸ਼ਿਸ਼ 'ਚ ਜੁਟ ਗਈ ਹੈ ਅਤੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕੁੜੀ ਨਾਲ ਕੁਝ ਦਿਨ ਪਹਿਲਾਂ ਮੁਲਾਕਾਤ ਕਰ ਕੇ ਉਸ ਦਾ ਉਤਸ਼ਾਹ ਵਧਾਇਆ। ਇੰਦੌਰ ਦੇ ਦੇਵੀ ਅਹਿਲਿਆ ਯੂਨੀਵਰਸਿਟੀ ਦੀ ਵਿਦਿਆਰਥਣ ਤਨਿਸ਼ਕਾ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਬੀ.ਏ. (ਮਨੋਵਿਗਿਆਨ) ਆਖ਼ਰੀ ਸਾਲ ਦੀ 19 ਅਪ੍ਰੈਲ ਤੋਂ ਸ਼ੁਰੂ ਹੋ ਕੇ 28 ਅਪ੍ਰੈਲ ਤੱਕ ਚੱਲਣ ਵਾਲੀ ਪ੍ਰੀਖਿਆ 'ਚ ਬੈਠੇਗੀ। ਵਿਦਿਆਰਥਣ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਸ ਤੋਂ ਇਕ ਅਪ੍ਰੈਲ ਨੂੰ ਉਸ ਸਮੇਂ ਭੋਪਾਲ 'ਚ ਮੁਲਾਕਾਤ ਕੀਤੀ ਸੀ, ਜਦੋਂ ਉਹ ਸੰਯੁਕਤ ਕਮਾਂਡਰ ਸੰਮੇਲਨ 'ਚ ਹਿੱਸਾ ਲੈਣ ਸੂਬੇ ਦੀ ਰਾਜਧਾਨੀ ਪਹੁੰਚੇ ਸਨ। ਤਨਿਸ਼ਕਾ ਨੇ ਕਿਹਾ,''ਪ੍ਰਧਾਨ ਮੰਤਰੀ ਨਾਲ ਮਿਲਣਾ ਮੇਰੇ ਲਈ ਸੁਫ਼ਨੇ ਦੇ ਸੱਚ ਹੋਣ ਵਰਗਾ ਹੈ।'' ਵਿਦਿਆਰਥਣ ਅਨੁਸਾਰ, ਕਰੀਬ 15 ਮਿੰਟ ਦੀ ਮੁਲਾਕਾਤ ਦੌਰਾਨ ਉਸ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਬੀ.ਏ. ਪਾਸ ਕਰਨ ਤੋਂ ਬਾਅਦ ਉਹ ਅਮਰੀਕਾ 'ਚ ਵਕਾਲਤ ਪੜ੍ਹਨਾ ਚਾਹੁੰਦੀ ਹੈ ਅਤੇ ਬਾਅਦ 'ਚ ਭਾਰਤ ਆ ਕੇ ਆਪਣੇ ਦੇਸ਼ 'ਚ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਬਣਨਾ ਚਾਹੁੰਦੀ ਹੈ।

                                             Image

ਤਨਿਸ਼ਕਾ ਨੇ ਦੱਸਿਆ,''ਇਹ ਸੁਣਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮੈਨੂੰ ਕਿਹਾ ਕਿ ਮੈਨੂੰ ਸੁਪਰੀਮ ਕੋਰਟ ਜਾ ਕੇ ਵਕੀਲਾਂ ਦੀ ਬਹਿਸ ਦੇਖਣੀ ਚਾਹੀਦੀ ਹੈ, ਜਿਸ ਨਾਲ ਮੈਨੂੰ ਆਪਣਾ ਟੀਚਾ ਹਾਸਲ ਕਰਨ ਦੀ ਪ੍ਰੇਰਨਾ ਮਿਲੇਗੀ।'' ਦੱਸਣਯੋਗ ਹੈ ਕਿ ਤਨਿਸ਼ਕਾ ਸਿਰਫ਼ 13 ਸਾਲ ਦੀ ਉਮਰ 'ਚ 10ਵੀਂ ਤੋਂ ਬਾਅਦ ਸਿੱਧੇ 12ਵੀਂ ਦੀ ਪ੍ਰੀਖਿਆ ਪਹਿਲੀ ਸ਼੍ਰੇਣੀ 'ਚ ਪਾਸ ਕਰ ਕੇ ਪਹਿਲੇ ਹੀ ਅਕਾਦਮਿਕ ਕੀਰਤੀਮਾਨ ਰਚ ਚੁੱਕੀ ਹੈ। ਦੇਵੀ ਅਹਿਲਿਆ ਯੂਨੀਵਰਸਿਟੀ ਦੀ ਸਮਾਜ ਵਿਗਿਆਨ ਅਧਿਐਨਸਾਲਾ ਦੀ ਵਿਭਾਗ ਮੁਖੀ ਰੇਖਾ ਆਚਾਰੀਆ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਤਨਿਸ਼ਕਾ ਦੇ ਮਾਮਲੇ ਨੂੰ ਵਿਸ਼ੇਸ਼ ਮੰਨ ਕੇ ਉਸ ਨੂੰ ਸਿਰਫ਼ 13 ਸਾਲ ਦੀ ਉਮਰ 'ਚ ਬੀ.ਏ. (ਮਨੋਵਿਗਿਆਨ) ਪਹਿਲੇ ਸਾਲ 'ਚ ਪ੍ਰਵੇਸ਼ ਦਿੱਤਾ ਸੀ ਅਤੇ ਦਾਖ਼ਲੇ ਤੋਂ ਪਹਿਲਾਂ ਉਸ ਦੀ ਇਕ ਪ੍ਰੀਖਿਆ ਵੀ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨੇ ਇਸ ਪ੍ਰਵੇਸ਼ ਪ੍ਰੀਖਿਆ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਤਨਿਸ਼ਕਾ ਦੀ ਮਾਤਾ ਅਨੁਭਾ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਸਹੁਰੇ ਦੀ ਕੋਰੋਨਾ ਕਾਰਨ ਸਾਲ 2020 'ਚ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ,''ਦੋਹਾਂ ਨੂੰ ਗੁਆਉਣ ਤੋਂ ਬਾਅਦ ਮੇਰੇ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਸੀ ਅਤੇ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। 2-3 ਮਹੀਨੇ ਇੰਝ ਹੀ ਬੀਤ ਗਏ। ਫਿਰ ਮੈਨੂੰ ਲੱਗਾ ਕਿ ਮੇਰੀ ਧੀ ਦੇ ਭਵਿੱਖ ਲਈ ਮੈਨੂੰ ਉਸ ਦੀ ਪੜ੍ਹਾਈ ਈ ਹਾਲਾਤ ਨਾਲ ਸੰਘਰਸ਼ ਕਰਨਾ ਹੀ ਹੋਵੇਗਾ।''