- Updated: December 02, 2023 09:46 AM
ਹਲਕਾ ਲੰਬੀ ਦੇ ਪਿੰਡ ਧੌਲਾ ਤੋਂ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਿਤਾ ਨੇ ਆਪਣੇ ਹੀ ਇਕਲੌਤੇ ਪੁੱਤਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। ਮ੍ਰਿਤਕ ਦੀ ਪਹਿਚਾਣ ਨਵਜੋਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਨੇ 10 ਦਸੰਬਰ ਨੂੰ ਕੈਨੇਡਾ ਜਾਣਾ ਸੀ।
ਥਾਣਾ ਲੰਬੀ ਦੀ ਪੁਲਿਸ ਨੇ ਲੜਕੇ ਦੀ ਮਾਤਾ ਦੇ ਬਿਆਨਾਂ 'ਤੇ ਪਿਤਾ ਅਤੇ ਚਾਚੇ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਥਾਣਾ ਲੰਬੀ ਦੇ ਉਪ ਕਪਤਾਨ ਨੇ ਦੱਸਿਆ ਕਿ ਕੱਲ੍ਹ ਪਿੰਡ ਧੌਲੇ ਦੇ ਸ਼ਿਵਰਾਜ ਸਿੰਘ ਨੇ ਆਪਣੇ ਹੀ ਕਰੀਬ 22 ਸਾਲ ਦੇ ਇਕਲੌਤੇ ਪੁੱਤਰ ਨਵਜੋਤ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਦਾ ਜ਼ਖ਼ਮੀ ਹਾਲਤ ਵਿਚ ਇਲਾਜ ਚੱਲ ਰਿਹਾ ਸੀ ਅੱਜ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਹੱਤਿਆ ਦਾ ਕਾਰਨ ਇਹ ਸੀ ਕਿ ਪਿਤਾ ਅਤੇ ਲੜਕੇ ਦਾ ਚਾਚਾ ਇਹ ਸ਼ੱਕ ਕਰਦੇ ਸਨ ਕਿ ਇਹ ਲੜਕਾ ਉਨ੍ਹਾਂ ਦੀ ਔਲਾਦ ਨਹੀਂ ,ਜਿਸ ਨੂੰ ਲੈ ਕੇ ਉਨ੍ਹਾਂ ਨੇ ਲਾਇਸੰਸੀ ਅਸਲੇ ਨਾਲ ਗੋਲੀ ਮਾਰ ਦਿੱਤੀ ਸੀ।