ਪੀਐਮ ਮੋਦੀ ਨਾਲ ਇਟਲੀ ਦੀ PM ਨੇ ਸਾਂਝੀ ਕੀਤੀ ਸੈਲਫੀ, ਦੋਵਾਂ ਦੇ ਨਾਮ ਜੋੜ ਕੇ ਲਿਖਿਆ ''ਮੇਲੋਡੀ''

 ਪੀਐਮ ਮੋਦੀ ਨਾਲ ਇਟਲੀ ਦੀ PM ਨੇ ਸਾਂਝੀ ਕੀਤੀ ਸੈਲਫੀ, ਦੋਵਾਂ ਦੇ ਨਾਮ ਜੋੜ ਕੇ ਲਿਖਿਆ ''ਮੇਲੋਡੀ''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਈ ਵਿੱਚ COP28 ਸੰਮੇਲਨ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਸੈਲਫੀ ਵੀ ਲਈ। ਜਿਸ ਨੂੰ ਇਟਲੀ ਦੇ ਪੀਐਮ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਸੈਲਫੀ ਨੂੰ ਸ਼ੇਅਰ ਕਰਦੇ ਹੋਏ ਇਟਲੀ ਦੇ ਨੇਤਾ ਦੁਆਰਾ ਲਿਖਿਆ ਹੈਸ਼ਟੈਗ ਅਤੇ ਕੈਪਸ਼ਨ ਵਾਇਰਲ ਹੋ ਰਿਹਾ ਹੈ। ਮੇਲੋਨੀ ਨੇ ਲਿਖਿਆ, 'COP28 'ਤੇ ਚੰਗੇ ਦੋਸਤ' #Melody।

ਇਟਲੀ ਦੇ ਪੀਐਮ ਨੇ ਮੋਦੀ ਅਤੇ ਮੇਲੋਨੀ ਨੂੰ ਮਿਲਾ ਕੇ ਹੈਸ਼ਟੈਗ ਮੈਲੋਡੀ ਬਣਾਇਆ ਹੈ। ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ 'ਤੇ ਲੋਕ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਇਹ ਸੈਲਫੀ ਇਟਲੀ ਦੀ ਪੀਐਮ ਜਾਰਜੀਆ ਮੇਲੋਨੀ ਨੇ ਪੀਐਮ ਮੋਦੀ ਨਾਲ ਸਾਂਝੀ ਕੀਤੀ ਹੈ।

ਇਸ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਉਹ ਦੋਵੇਂ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਮੀਟਿੰਗਾਂ ਵਿਚਕਾਰ ਹਲਕੇ ਪਲਾਂ ਦਾ ਆਨੰਦ ਲੈ ਰਹੇ ਸਨ। ਜਦੋਂ ਤੋਂ ਮੇਲੋਨੀ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ, ਲੋਕ ਇਸ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ। ਦੋਹਾਂ ਨੇਤਾਵਾਂ ਦੀ ਇਸ ਫੋਟੋ 'ਤੇ ਹਜ਼ਾਰਾਂ ਲੋਕ ਕਮੈਂਟ ਕਰ ਰਹੇ ਹਨ। ਇਸ 'ਤੇ ਕਈ ਲੋਕਾਂ ਨੇ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਹਨ। ਟਵਿੱਟਰ 'ਤੇ ਇਸ ਤਸਵੀਰ ਦੇ ਸ਼ੇਅਰ ਹੋਣ ਤੋਂ ਬਾਅਦ 'ਮੇਲੋਡੀ' ਟ੍ਰੈਂਡਿੰਗ ਬਣ ਗਈ ਹੈ।