ਹੁਸ਼ਿਆਰਪੁਰ: ਮੁਕੇਰੀਆਂ ''ਚ ਟਰੱਕ ਦੀ ਟੱਕਰ ਨਾਲ ਦੋ ਔਰਤਾਂ ਦੀ ਮੌਤ

ਹੁਸ਼ਿਆਰਪੁਰ: ਮੁਕੇਰੀਆਂ ''ਚ ਟਰੱਕ ਦੀ ਟੱਕਰ ਨਾਲ ਦੋ ਔਰਤਾਂ ਦੀ ਮੌਤ

ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਅੱਜ ਇੱਕ ਸੜਕ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ। ਦੋਵੇਂ ਔਰਤਾਂ ਪਰਮਜੀਤ ਕੌਰ (36) ਅਤੇ ਕਰਮਜੀਤ ਕੌਰ (35) ਸਾਲ ਰਿਸ਼ਤੇ ਵਿੱਚ ਦੇਵਰਾਨੀ ਅਤੇ ਜਠਾਣੀ ਲੱਗਦੀਆਂ ਸਨ। ਮ੍ਰਿਤਕ ਔਰਤਾਂ ਮੁਕੇਰੀਆਂ ਦੇ ਪਿੰਡ ਪੰਡੋਰੀ ਦੀਆਂ ਰਹਿਣ ਵਾਲੀਆਂ ਸਨ। ਜਾਣਕਾਰੀ ਅਨੁਸਾਰ ਅੱਜ ਦੋਵੇਂ ਘਰੋਂ ਮੁਕੇਰੀਆਂ ਕਿਸੇ ਕੰਮ ਲਈ ਨਿਕਲੀਆਂ ਸਨ, ਪਰ ਵਾਪਸੀ ਵੇਲੇ ਮੁਕੇਰੀਆਂ ਦੇ ਐਸ.ਪੀ.ਐਨ. ਕਾਲਜ ਨੇੜੇ ਇੱਕ ਟਰੱਕ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਸਕੂਟੀ ਨੂੰ ਕਈ ਮੀਟਰ ਤੱਕ ਘਸੀਟਦਾ ਹੀ ਲੈ ਗਿਆ, ਜਿਸ ਕਾਰਨ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜੀ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਇੱਕ ਔਰਤ ਨੂੰ ਟਰੱਕ ਦੇ ਹੇਠਾਂ ਤੋਂ ਬਾਹਰ ਕੱਢਿਆ ਸੀ। ਟਰੱਕ ਡਰਾਈਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਮ੍ਰਿਤਕ ਦੋਵਾਂ ਔਰਤਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ।