ਮੈਨੀ ਮਲਹੋਤਰਾ ਬਣੇ ਵੈਨਕੂਵਰ ਕੈਨਕਸ ਦੇ ਨਵੇਂ ਮੁੱਖ ਕੋਚ

ਮੈਨੀ ਮਲਹੋਤਰਾ ਬਣੇ ਵੈਨਕੂਵਰ ਕੈਨਕਸ ਦੇ ਨਵੇਂ ਮੁੱਖ ਕੋਚ

ਕੈਨੇਡਾ  ਦੀ ਮਸ਼ਹੂਰ ਆਈਸ ਹਾਕੀ ਟੀਮ ਵੈਨਕੂਵਰ ਕੈਨਕਸ ਨੇ ਮੈਨੀ ਮਲਹੋਤਰਾ ਨੂੰ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਨਿਯੁਕਤੀ ਨਾਲ ਮਲਹੋਤਰਾ ਕਲੱਬ ਦੇ ਇਤਿਹਾਸ ਦੇ 23ਵੇਂ ਮੁੱਖ ਕੋਚ ਬਣ ਗਏ ਹਨ।

ਮੈਨੀ ਮਲਹੋਤਰਾ ਇਸ ਤੋਂ ਪਹਿਲਾਂ ਵੀ ਵੈਨਕੂਵਰ ਕੈਨਕਸ ਨਾਲ ਖਿਡਾਰੀ ਅਤੇ ਕੋਚਿੰਗ ਸਟਾਫ਼ ਦੇ ਮੈਂਬਰ ਵਜੋਂ ਜੁੜੇ ਰਹੇ ਹਨ। ਉਨ੍ਹਾਂ ਨੇ ਹਾਲ ਹੀ ਦੇ ਸੀਜ਼ਨ ਦੌਰਾਨ ਐਬਟਸਫੋਰਡ ਕੈਨਕਸ ਨੂੰ ਕੈਲਡਰ ਕੱਪ ਚੈਂਪੀਅਨਸ਼ਿਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਤਜਰਬਾ ਅਤੇ ਅਗਵਾਈ ਕੈਨਕਸ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗਾ।

ਕੈਨਕਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਹਾਕੀ ਮਾਹਿਰਾਂ ਦਾ ਮੰਨਣਾ ਹੈ ਕਿ ਮਲਹੋਤਰਾ ਦੀ ਟੀਮ ਨਾਲ ਪੁਰਾਣੀ ਸਾਂਝ ਅਤੇ ਖੇਡ ਦੀ ਡੂੰਘੀ ਸਮਝ ਆਉਣ ਵਾਲੇ ਸੀਜ਼ਨਾਂ ਵਿੱਚ ਕੈਨਕਸ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ।