- Updated: September 30, 2022 12:14 PM
ਮੋਹਾਲੀ ਦੇ ਇਕ ਹਸਪਤਾਲ ਵਿਚ 13 ਸਾਲਾ ਬੱਚੀ ਵਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਜਣੇਪੇ ਦੇ ਅਗਲੇ ਦਿਨ ਹਸਪਤਾਲ ਵਲੋਂ ਜਦੋਂ ਬੱਚੇ ਦੀ ਮਾਂ ਦਾ ਆਧਾਰ ਕਾਰਡ ਚੈੱਕ ਕੀਤਾ ਗਿਆ ਤਾਂ ਉਦੋਂ ਪਤਾ ਲੱਗਾ ਕਿ ਉਸਦੀ ਉਮਰ 13 ਸਾਲ ਹੈ। ਇਸ ਸੰਬੰਧੀ ਪਤਾ ਲੱਗਣ ’ਤੇ ਐੱਸ. ਐੱਮ. ਓ. ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਦੋਂ ਪੁਲਸ ਬੱਚੀ ਦੀ ਉਮਰ ਦਾ ਪਤਾ ਲਾਉਣ ਪਹੁੰਚੀ ਤਾਂ ਕੁਝ ਸਮੇਂ ਬਾਅਦ ਉਸਦਾ ਪਤੀ ਬੱਚੀ ਅਤੇ ਪਤਨੀ ਨੂੰ ਬਿਨਾਂ ਛੁੱਟੀ ਦੇ ਹਸਪਤਾਲ ਤੋਂ ਲੈ ਕੇ ਫਰਾਰ ਹੋ ਗਿਆ। ਉਧਰ ਐੱਸ. ਐੱਮ. ਓ. ਨੇ ਦੱਸਿਆ ਕਿ 27 ਸਤੰਬਰ ਨੂੰ ਇਕ ਵਿਅਕਤੀ ਆਪਣੇ ਨਾਲ ਉਸ ਬੱਚੀ ਨੂੰ ਲੈ ਕੇ ਹਸਪਤਾਲ ਪਹੁੰਚਿਆ ਸੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਵੇਖਿਆ ਕਿ ਬੱਚੀ ਨੂੰ ਦਰਦ ਹੋ ਰਿਹਾ ਸੀ। ਡਾਕਟਰਾਂ ਨੇ ਤੁਰੰਤ ਬੱਚੀ ਨੂੰ ਦਾਖਲ ਕਰ ਲਿਆ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਰਾਤ ਨੂੰ ਹੀ ਬੱਚੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਉਸਦੇ ਨਾਲ ਆਏ ਨੌਜਵਾਨ ਨੇ ਖੁਦ ਨੂੰ ਉਸਦਾ ਪਤੀ ਦੱਸਦੇ ਹੋਏ ਆਪਣੀ ਪਤਨੀ ਦੀ ਉਮਰ 18 ਸਾਲ ਦੱਸੀ ਸੀ। ਮਾਮਲਾ ਵੱਧਦਾ ਦੇਖ ਕੇ ਉਕਤ ਨੌਜਵਾਨ ਬੱਚੀ ਨੂੰ ਲੈ ਕੇ ਫਰਾਰ ਹੋ ਗਿਆ।