ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀਆਂ ਮੁਸ਼ਕਲਾਂ ਘਟ ਨਾ ਹੋਣ ਵਜ੍ਹਾ OTT ਪਲੈਟਫਾਰਮ। 

ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀਆਂ ਮੁਸ਼ਕਲਾਂ ਘਟ ਨਾ ਹੋਣ ਵਜ੍ਹਾ OTT ਪਲੈਟਫਾਰਮ। 

ਮੁੰਬਈ- 
ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਲਈ ਤਿਆਰ ਹੈ।ਲਾਲ ਸਿੰਘ ਚੱਢਾ’ ’ਚ ਆਮਿਰ ਖ਼ਾਨ ਨਾਲ ਕਰੀਨਾ ਕਪੂਰ ਲੀਡ ਰੋਲ ’ਚ ਹੈ। ਮੋਨਾ ਸਿੰਘ ਅਤੇ ਨਾਗਾ ਚੈਤੰਨਿਆ ਸਹਾਇਕ ਭੂਮਿਕਾ ’ਚ ਹੈ।  ਫ਼ਿਲਮ ਦੇ ਟ੍ਰੇਲਰ ਅਤੇ ਗੀਤ ਪ੍ਰਸ਼ੰਸਕ ਬੇਹੱਦ ਪਸੰਦ ਕਰ  ਰਹੇ ਹਨ। ਦਰਅਸਲ ਇਸ ਦੇ ਨਾਲ ਫ਼ਿਲਮ ਨੂੰ ਲੈ ਕੇ ਕਈ ਵਿਵਾਦ ਵੀ ਸ਼ਾਮਲ ਹਨ। ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਇਸ ਫ਼ਿਲਮ ਦੀ ਬਾਈਕਾਟ ਕਰਨ ਦੀ ਮੰਗ ਕੀਤੀ ਗਈ ਸੀ।

                                                                       Image

ਇਸ ਦੇ ਨਾਲ #Boycottlaalsinghchaddha ਟ੍ਰੈਂਡ ਕਰ ਰਿਹਾ ਹੈ। ਦਰਅਸਲ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦ ਵਧਦਾ ਜਾ ਰਿਹਾ ਹੈ। ਆਮਿਰ ਖ਼ਾਨ ਦੇ ਦਰਸ਼ਕਾਂ ਨੇ ਉਨ੍ਹਾਂ ਨੂੰ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਸੂਤਰਾਂ ਮੁਤਾਬਕ ਗੱਲ ਕਰੀਏ ਤਾਂ ਆਮਿਰ ਖਾਨ ਨੇ ਕਿਹਾ ਕਿ ਰਿਲੀਜ਼ ਦੇ ਕੁਝ ਹਫ਼ਤੇ ਬਾਅਦ ਫ਼ਿਲਮਾਂ ਦਾ ਓ.ਟੀ.ਟੀ ’ਤੇ ਆ ਜਾਣਾ ਉਨ੍ਹਾਂ ਦੀ ਖ਼ਰਾਬ ਬਾਕਸ ਆਫ਼ਿਸ ਦੀ ਪ੍ਰਮੋਸ਼ਨ ਦਾ ਕਾਰਨ ਹੈ।ਅਦਾਕਾਰ ਨੇ ਅੱਗੇ ਕਿਹਾ ਕਿ ‘ਇਕ ਕਾਰਨ ਇਹ ਵੀ ਹੈ ਕਿ ਫ਼ਿਲਮ ਓ.ਟੀ.ਟੀ ’ਤੇ ਬਹੁਤ ਜਲਦ ਆ ਜਾਂਦੀ ਹੈ, ਇਹ ਇਸ ਤਰ੍ਹਾਂ ਹੈ ਜਿਵੇਂ ਮੈਂ ਦਰਸ਼ਕਾਂ ਨੂੰ ਕਹਿ ਰਿਹਾ ਹੋਵਾਂ ਕਿ ਨਾ ਆਓ ਸਿਨੇਮਾਘਰਾਂ ’ਚ , ਮੈਂ ਆ ਰਿਹਾ ਹਾਂ ਤੁਹਾਡੇ ਘਰਾਂ ’ਚ, ਕਿਉਂ ਜਾ ਰਹੇ ਹੋ ਸਿਨੇਮਾਘਰ, 2 ਹਫ਼ਤੇ ਠਹਿਰ ਜਾਓ, ਮੈਂ ਆ ਰਿਹਾ ਹਾਂ, ਇਸ ਲਈ ਤੁਹਾਡੇ ਕੋਲੋਂ ਸਿਨੇਮਾਘਰਾਂ ’ਚ ਆਉਣ ਦੀ ਉਮੀਦ ਕਿਵੇਂ ਰੱਖ ਸਕਦਾ ਹਾਂ, ਇਸ ਦਾ ਕੋਈ ਲਾਜਿਕ ਨਹੀਂ ਹੈ, ਇਸ ਲਈ ਜਿਵੇਂ ਮੈਂ ਬਹੁਤ ਪਹਿਲਾਂ ਸਮਝ ਲਿਆ ਸੀ, ਮੈਂ ਹਮੇਸ਼ਾ ਆਪਣੀ ਫ਼ਿਲਮ ਲਈ 6 ਮਹੀਨਿਆਂ ਦਾ ਗੈਪ ਰੱਖਣ ਦੀ ਕੋਸ਼ਿਸ਼ ਕਰਦਾ ਹਾਂ, ਮੈਨੂੰ ਨਹੀਂ ਪਤਾ ਇੰਡਸਟਰੀ ਕੀ ਕਰਦੀ ਹੈ।’