ਈਡੀ ਨੇ ਸੋਨੀਆ ਗਾਂਧੀ ਤੋਂ ਕਾਲੇ ਧਨ ਨੂੰ ਸਫ਼ੈਦ ਕਰਨ ਦੇ  ਮਾਮਲੇ ''ਚ ਤੀਜੀ ਵਾਰ 3 ਘੰਟਿਆਂ ਤੱਕ ਪੁੱਛ ਪੜਤਾਲ ਕੀਤੀ।

 ਈਡੀ ਨੇ ਸੋਨੀਆ ਗਾਂਧੀ ਤੋਂ ਕਾਲੇ ਧਨ ਨੂੰ ਸਫ਼ੈਦ ਕਰਨ ਦੇ  ਮਾਮਲੇ ''ਚ ਤੀਜੀ ਵਾਰ 3 ਘੰਟਿਆਂ ਤੱਕ ਪੁੱਛ ਪੜਤਾਲ ਕੀਤੀ।

 ਨਵੀਂ ਦਿੱਲੀ, 27 ਜੁਲਾਈ

ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ 'ਚ ਪੁੱਛ ਪੜਤਾਲ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੀਜੀ ਵਾਰ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਈ। ਉਨ੍ਹਾਂ ਤੋਂ ਏਜੰਸੀ ਨੇ ਕਰੀਬ 3 ਘੰਟਿਆਂ ਤੱਕ ਪੁੱਛ ਪੜਤਾਲ ਕੀਤੀ ਤੇ ਮੁੜ ਪੁੱਛ ਪੜਤਾਲ ਕਰਨ ਬਾਰੇ ਕੋਈ ਸੰਮਨ ਜਾਰੀ ਨਹੀਂ ਕੀਤਾ। ਉਹ ਸਵੇਰੇ 11 ਵਜੇ ਈਡੀ ਦਫ਼ਤਰ ਗਏ ਤੇ ਬਾਅਦ ਦੁਪਹਿਰ 2 ਵਜੇ ਬਾਹਰ ਆਏ।

ਦੱਸ ਦੇਈਏ ਕਿ ਸੋਨੀਆ ਗਾਂਧੀ ਤੋਂ ਹੁਣ ਤੱਕ ਏਜੰਸੀ ਵਲੋਂ 8 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛ-ਗਿੱਛ ਕੀਤਾ ਜਾ ਚੁੱਕੀ ਹੈ, ਜਿਸ ’ਚ ਉਨ੍ਹਾਂ ਤੋਂ 65 ਤੋਂ 70 ਸਵਾਲ ਪੁੱਛੇ ਗਏ। ਏਜੰਸੀ ਵਲੋਂ 30-40 ਹੋਰ ਸਵਾਲ ਪੁੱਛੇ ਜਾਣ ਨਾਲ ਹੀ ਬੁੱਧਵਾਰ ਨੂੰ ਪੁੱਛ-ਗਿੱਛ ਖਤਮ ਹੋਣ ਦੀ ਸੰਭਾਵਨਾ ਹੈ। ਇਹ ਪੁੱਛ-ਗਿੱਛ ਅਖ਼ਬਾਰ ‘ਨੈਸ਼ਨਲ ਹੈਰਾਲਡ’ ਅਤੇ ‘ਯੰਗ ਇੰਡੀਆ ਪ੍ਰਾਈਵੇਟ ਲਿਮਟਿਡ’ ਕੰਪਨੀ ’ਚ ਕਥਿਤ ਤੌਰ ’ਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਨਾਲ ਜੁੜੀ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਪੁੱਛ-ਗਿੱਛ ਦੇ ਸੈਸ਼ਨ ਕੀਤੇ ਜਾ ਰਹੇ ਹਨ। ਇਸ ਨੂੰ ਆਡੀਓ-ਵੀਡੀਓ ਜ਼ਰੀਏ ਰਿਕਾਰਡ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਆਪਣੇ ਚੋਟੀ ਦੀ ਅਗਵਾਈ ਖ਼ਿਲਾਫ ਏਜੰਸੀ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਇਸ ਨੂੰ ‘ਸਿਆਸੀ ਬਦਲਾਖੋਰੀ’ ਅਤੇ ‘ਜ਼ੁਲਮ’ ਕਿਹਾ ਗਿਆ ਹੈ।